Skip to content
ਬੀਤੇ ਦਿਨੀਂ 20 ਜਨਵਰੀ ਨੂੰ ਚੰਡੀਗੜ੍ਹ ਤੋਂ ਲਾਪਤਾ ਹੋਈ ਨਿਸ਼ਾ ਸੋਨੀ ਨਾਂਅ ਦੀ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਲੜਕੀ ਦੇ ਪਰਿਵਾਰਕ ਮੈਂਬਰ ਜਿਸ ’ਚ ਪਿਤਾ ਤੇ ਭੈਣ ਦੇ ਵੱਲੋਂ ਰੂਪਨਗਰ ਦੇ ਥਾਣਾ ਸਿੰਘ ’ਚ ਬਿਆਨ ਦਰਜ ਕਰਵਾਏ ਗਏ ਸਨ। ਥਾਣਾ ਸਿੰਘ ਦੇ ਪੁਲਿਸ ਅਧਿਕਾਰੀ ਡੀਐਸਪੀ ਰਾਜਕੁਮਾਰ ਗਿੱਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹੈ ਲੜਕੀ ਦੀ ਲਾਸ਼ ਦੀ ਸ਼ਨਾਖ਼ਤ ਹੋ ਚੁੱਕੀ ਹੈ। ਸ਼ਨਾਖਤ ਹੋਣ ਤੋਂ ਬਾਅਦ ਉਸ ਦੀ ਲਾਸ਼ ਨੂੰ ਉਸਦੇ ਘਰਦਿਆਂ ਦੇ ਹਵਾਲੇ ਸੌਂਪ ਦਿੱਤਾ ਹੈ। ਇਸ ਮਾਮਲੇ ’ਚ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਮੂਪੁਰ ਦੇ ਵਾਸੀ ਯੁਵਰਾਜ ਸਿੰਘ ਨਾਮ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਨੂੰ ਅਦਾਲਤ ’ਚ ਅਜੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ’ਚ ਸੈਕਟਰ 34 ਦੇ ਵਿੱਚ ਇੱਕ ਪੀਜੀ ’ਚ ਰਹਿਣ ਵਾਲੀ ਵਿਦਿਆਰਥਣ ਜੋ ਕਿ 20 ਜਨਵਰੀ ਨੂੰ ਰਾਤ ਦੇ ਸਮੇਂ ਯੁਵਰਾਜ ਨਾਮ ਦੇ ਨੌਜਵਾਨ ਦੇ ਨਾਲ ਗਈ ਸੀ ਤੇ ਉਸ ਤੋਂ ਬਾਅਦ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਰੂਪਨਗਰ ਦੇ ਥਾਣਾ ਸਿੰਘ ’ਚ ਬਿਆਨ ਦਰਜ ਕਰਵਾਏ ਸਨ। ਰੋਪੜ ’ਚ ਨਹਿਰ ’ਚ ਧੱਕਾ ਮਾਰ ਕੇ ਸੁੱਟ ਦਿੱਤਾ ਗਿਆ। ਜਿਸ ਦੀ ਲਾਸ਼ ਬੀਤੇ ਦਿਨੀਂ ਪਟਿਆਲਾ ਭਾਖੜਾ ਨਹਿਰ ’ਚੋਂ ਬਰਾਮਦ ਕਰ ਦਿੱਤੀ ਗਈ।
Post Views: 2,127
Related