Skip to content
ਰੋਜ਼ੀ ਰੋਟੀ ਦੀ ਤਲਾਸ਼ ਵਿਚ ਘਰੋਂ ਬਾਹਰ ਨਿਕਲੀ ਪਵਨਪ੍ਰੀਤ ਕੌਰ ਨੇ ਸੱਤ ਸਮੁੰਦਰ ਪਾਰ ਪਹੁੰਚ ਕੇ ਅਪਣੀ ਮਿਹਨਤ ਦੇ ਬਲਬੂਤੇ ਸਫ਼ਲਤਾ ਦੇ ਅਜਿਹੇ ਝੰਡੇ ਗੱਡੇ ਕਿ ਉਸ ਦੀ ਪ੍ਰਾਪਤੀ ਤੇ ਘਰ ਪ੍ਰਵਾਰ ਹੀ ਨਹੀਂ ਪੂਰਾ ਪਿੰਡ ਅਸ-ਅਸ ਕਰ ਉਠਿਆ ਹੈ।
ਬਾਬੇ ਨਾਨਕ ਦੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਟਿੱਬਾ ਦੇ ਵਸਨੀਕ ਕਬੱਡੀ ਕੋਚ ਹਰਪ੍ਰੀਤ ਸਿੰਘ ਰੂਬੀ ਅਤੇ ਹਰਵਿੰਦਰ ਕੌਰ ਦੀ ਕੁੱਖੋਂ ਪਵਨਪ੍ਰੀਤ ਕੌਰ ਰਤਨਪਾਲ ਦਾ ਜਨਮ ਹੋਇਆ ਹੈ।
ਪਵਨਪ੍ਰੀਤ ਕੌਰ ਰਤਨਪਾਲ ਦੇ ਮਾਤਾ-ਪਿਤਾ ਦੀ ਖ਼ੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਾ ਰਿਹਾ ਜਦੋਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦੀ ਲਾਡਲੀ ਧੀ ਨੇ ਕੈਨੇਡਾ ਵਿਚ ਉੱਚ ਪਧਰੀ ਪ੍ਰੀਖਿਆ ਪਾਸ ਕਰ ਕੇ ਬ੍ਰਿਟਿਸ਼ ਕੋਲੰਬੀਆ ਦੇ ਹਾਈਡਰੋ ਬਿਜਲੀ ਵਿਭਾਗ ਵਿਚ ਆਈ ਟੀ ਅਫ਼ਸਰ ਦਾ ਗਜ਼ਟਿਡ ਅਹੁਦਾ ਪ੍ਰਾਪਤ ਕਰ ਲਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।ਪਵਨਪ੍ਰੀਤ ਕੌਰ ਨੇ ਇੰਜੀਨੀਅਰਿੰਗ ਕਾਲਜ ਕਪੂਰਥਲਾ ਅਤੇ ਐਮ ਟੈਕ ਦੀ ਪੜ੍ਹਾਈ ਉਂਟਾਰੀਉ ਯੂਨੀਵਰਸਿਟੀ ਕੈਨੇਡਾ ਤੋਂ ਪ੍ਰਾਪਤ ਕੀਤੀ ਹੈ। ਪ੍ਰਵਾਰਕ ਮੈਂਬਰਾਂ ਨੇ ਇਹ ਵੀ ਦਸਿਆ ਕਿ ਉਨ੍ਹਾਂ ਦੀ ਇਸ ਪ੍ਰਾਪਤੀ ਪਿੱਛੇ ਉਨ੍ਹਾਂ ਦੇ ਸਹੁਰਾ ਸੁਖਵਿੰਦਰ ਸਿੰਘ ਰਤਨਪਾਲ ਹਨੂੰਮਾਨਗੜ੍ਹ ਅਤੇ ਪਤੀ ਇੰਜੀਨੀਅਰ ਅਮਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।
ਪਵਨਪ੍ਰੀਤ ਕੌਰ ਰਤਨਪਾਲ ਦੇ ਆਈ ਟੀ ਅਫ਼ਸਰ ਵਜੋਂ ਨਿਯੁਕਤ ਹੋਣ ਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ, ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਪ੍ਰੋ ਚਰਨ ਸਿੰਘ,ਸਟੇਟ ਵਾਰਡੀ ਰੋਸ਼ਨ ਖੈੜਾ, ਸਟੇਟ ਐਵਾਰਡੀ ਮੰਗਲ ਸਿੰਘ ਭੰਡਾਲ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਵਾਰ ਨੂੰ ਮੁਬਾਰਕਬਾਦ ਦਿਤੀ ਹੈ।
Post Views: 2,080
Related