ਲਾਸ ਏਂਜਲਸ ਦੇ ਜੰਗਲ ਦੀ ਅੱਗ ਤੋਂ ਪ੍ਰਭਾਵਤ ਲੋਕਾਂ ਦੀ ਮਦਦ ਲਈ ਹਾਲੀਵੁੱਡ ਗਾਇਕਾ ਬਿਓਂਸੇ ਅੱਗੇ ਆਈ ਹੈ। ਬਿਓਂਸੇ ਦੀ ਫ਼ਾਊਂਡੇਸ਼ਨ ਨੇ ਇਸ ਸਮੇਂ ਦੌਰਾਨ ਪਰਵਾਰਾਂ ਦੇ ਮੁੜ ਵਸੇਬੇ ਲਈ ਇਕ ਵੱਡੀ ਰਕਮ ਦਾਨ ਕੀਤੀ ਹੈ।
ਲਾਸ ਏਂਜਲਸ ਵਿਚ ਭਿਆਨਕ ਅੱਗ ਤੋਂ ਬਾਅਦ ‘ਗ੍ਰੈਮੀ’ ਜੇਤੂ ਬਿਓਂਸੇ ਪੀੜਤ ਪਰਵਾਰਾਂ ਦੀ ਮਦਦ ਲਈ ਅੱਗੇ ਆਈ ਹੈ। ਅਪਣੀ ਚੈਰਿਟੀ ਫ਼ਾਊਂਡੇਸ਼ਨ ਰਾਹੀਂ, ਉਸ ਨੇ ਲੋਕਾਂ ਨੂੰ ਮੁੜ ਵਸਾਉਣ ਵਿਚ ਮਦਦ ਕੀਤੀ ਹੈ, ਜਿਸ ਲਈ ਉਸ ਨੇ ਕਰੋੜਾਂ ਰੁਪਏ ਦਾਨ ਕੀਤੇ ਹਨ।ਡੈਸਟੀਨੀਜ਼ ਚਾਈਲਡ ਦੀ ਮੈਂਬਰ ਵਜੋਂ ਮਸ਼ਹੂਰ ਬਿਓਂਸੇ ਨੇ ਲਾਸ ਏਂਜਲਸ ਦੇ ਅਲਤਾਡੇਨਾ ਅਤੇ ਪਾਸਾਡੇਨਾ ਵਿਚ ਅੱਗ ਲੱਗਣ ਨਾਲ ਪ੍ਰਭਾਵਤ ਪਰਵਾਰਾਂ ਨੂੰ 2.5 ਮਿਲੀਅਨ ਡਾਲਰ (ਭਾਵ 21 ਕਰੋੜ 60 ਲੱਖ ਰੁਪਏ) ਦਾਨ ਕੀਤੇ ਹਨ। ਇਸ ਤੋਂ ਪਹਿਲਾਂ ਵਾਲਟ ਡਿਜ਼ਨੀ ਕੰਪਨੀ, ਪੈਰਾਮਾਉਂਟ ਅਤੇ ਫ਼ੌਕਸ ਕਾਰਪ ਵੀ ਪੀੜਤ ਪਰਵਾਰਾਂ ਦੀ ਮਦਦ ਕਰ ਚੁਕੇ ਹਨ।
ਇੱਥੇ ਇਹ ਵੀ ਦਸਣਯੋਗ ਹੈ ਕਿ ਅੱਗ ਅਜੇ ਵੀ ਨਹੀਂ ਰੁਕੀ ਹੈ। ਇਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਏਜੰਸੀਆਂ ਇਸ ਨੂੰ ਬੁਝਾਉਣ ਲਈ ਲਗਾਤਾਰ ਮਿਹਨਤ ਕਰ ਰਹੀਆਂ ਹਨ। ਲਾਸ ਏਂਜਲਸ ਦੇ ਲੋਕ ਵੀ ਲਗਾਤਾਰ ਇਕ ਦੂਜੇ ਦੀ ਮਦਦ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਵਾਲਟ ਡਿਜ਼ਨੀ ਕੰਪਨੀ ਨੇ ਪੀੜਤਾਂ ਦੀ ਰਾਹਤ ਅਤੇ ਪੁਨਰ ਨਿਰਮਾਣ ਲਈ 15 ਮਿਲੀਅਨ ਅਮਰੀਕੀ ਡਾਲਰ ਦਾ ਵਾਅਦਾ ਕੀਤਾ ਹੈ, ਜਦੋਂ ਕਿ ਪੈਰਾਮਾਉਂਟ ਅਤੇ ਫੌਕਸ ਕਾਰਪੋਰੇਸ਼ਨ ਨੇ ਅਮਰੀਕਨ ਰੈੱਡ ਕਰਾਸ ਅਤੇ ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੂੰ 1 ਮਿਲੀਅਨ ਅਮਰੀਕੀ ਡਾਲਰ ਯਾਨੀ 6 ਕਰੋੜ 5 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ ਤੇ ਲੱਖਾਂ ਰੁਪਏ ਦਾਨ ਕੀਤੇ ਹਨ। ਇਸ ਤੋਂ ਇਲਾਵਾ, ਵਾਰਨਰ ਮਿਊਜ਼ਿਕ ਅਤੇ ਕਈ ਹੋਰ ਸੰਸਥਾਵਾਂ ਨੇ ਲਾਸ ਏਂਜਲਸ ਵਿਚ ਅੱਗ ਦੇ ਪੀੜਤਾਂ ਦੀ ਮਦਦ ਲਈ ਪੁਨਰ ਨਿਰਮਾਣ ਲਈ 10 ਲੱਖ ਡਾਲਰ ਦਾਨ ਕਰਨ ਦਾ ਐਲਾਨ ਕੀਤਾ ਹੈ।
ਇਨ੍ਹਾਂ ਤੋਂ ਇਲਾਵਾ, ਹਾਲੀਵੁੱਡ ਸਟਾਰ ਜੈਮੀ ਲੀ ਕਰਟਿਸ ਨੇ ਵੀ ਲੋਕਾਂ ਵੱਲ ਮਦਦ ਦਾ ਹੱਥ ਵਧਾਇਆ ਹੈ। ਉਸਨੇ ਕਿਹਾ ਹੈ ਕਿ ਉਹ 1 ਮਿਲੀਅਨ ਡਾਲਰ ਦਾਨ ਕਰੇਗਾ। ਰੈਪਰ ਸਨੂਪ ਡੌਗ ਵੀ ਪ੍ਰਭਾਵਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਏ। ਸਨੂਪ ਡੌਗ ਕੱਪੜਿਆਂ ਦੇ ਸਟੋਦਰ ਨੇ ਐਲਾਨ ਕੀਤਾ ਹੈ ਕਿ ਉਹ ਪ੍ਰਭਾਵਤ ਲੋਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਨੂੰ ਵਾਪਸ ਪਟੜੀ ‘ਤੇ ਲਿਆਉਣ ਵਿਚ ਮਦਦ ਕਰਨ ਲਈ ਮੁਫ਼ਤ ਕੱਪੜੇ ਪ੍ਰਦਾਨ ਕਰੇਗਾ।