Skip to content
ਜੇ ਤੁਸੀਂ iPhone 16 Pro Max ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਈ ਗਈ ਨਵੀਂ ਇੰਪੋਰਟ ਡਿਊਟੀ (ਟੈਰਿਫ) ਕਾਰਨ ਆਈਫੋਨ ਦੀ ਕੀਮਤ 50 ਫੀਸਦੀ ਤੱਕ ਵਧ ਸਕਦੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਐਪਲ ਇਸ ਵਧੀ ਹੋਈ ਲਾਗਤ ਨੂੰ ਗਾਹਕਾਂ ਤੱਕ ਪਹੁੰਚਾਉਂਦਾ ਹੈ, ਤਾਂ ਆਈਫੋਨ ਖਰੀਦਣਾ ਹੋਰ ਵੀ ਮਹਿੰਗਾ ਹੋ ਜਾਵੇਗਾ।
ਭਾਰਤ ਵਿਚ ਜਲਦੀ ਹੀ ਸਮਾਰਟਫੋਨ ਅਤੇ ਲੈਪਟਾਪ ਵਰਗੇ ਇਲੈਕਟ੍ਰਾਨਿਕਸ ਦੀਆਂ ਕੀਮਤਾਂ ਵਧ ਸਕਦੀਆਂ ਹਨ। ਇਸ ਵਿੱਚ Apple iPhones ਅਤੇ MacBooks ਵੀ ਸ਼ਾਮਲ ਹਨ। ਇਹ ਅਮਰੀਕੀ ਸਰਕਾਰ ਦੇ 2 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਰਿਸਪ੍ਰੋਸੀਕਲ ਟੈਰਿਫ ਕਾਰਨ ਹੋਵੇਗਾ। ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਅਮਰੀਕੀ ਉਤਪਾਦਾਂ ‘ਤੇ ਟੈਰਿਫ ਲਗਾਉਣ ਵਾਲੇ ਦੇਸ਼ਾਂ ‘ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ।
ਟਰੰਪ ਸਰਕਾਰ ਨੇ ਹਾਲ ਹੀ ਵਿਚ ਚੀਨ ਅਤੇ ਕੁਝ ਹੋਰ ਦੇਸ਼ਾਂ ‘ਤੇ ਨਵੇਂ ਟੈਕਸ (ਟੈਰਿਫ) ਲਗਾਏ ਹਨ ਅਤੇ Apple ਦੀ ਮੈਨਿਊਫੈਕਚਰਿੰਗ ਮੁੱਖ ਤੌਰ ‘ਤੇ ਚੀਨ ਵਿਚ ਹੀ ਹੁੰਦੀ ਹੈ ਜਿਥੇ 54 ਫੀਸਦੀ ਦਾ ਭਾਰੀ-ਭਰਕਮ ਟੈਕਸ ਲਾ ਦਿੱਤਾ ਗਿਆ ਹੈ। ਅਜਿਹੇ ਵਿਚ Apple ਦੇ ਸਾਹਮਣੇ ਦੋ ਹੀ ਰਸਤੇ ਹਨ ਜਾਂ ਤਾਂ ਇਹ ਬੋਝ ਖੁਦ ਚੁੱਕੇ ਜਾਂ ਫਿਰ ਗਾਹਕਾਂ ਦੀ ਜੇਬ ‘ਤੇ ਪਾਏ। ਰਿਪੋਰਟਾਂ ਮੁਤਾਬਕ ਜੇਕਰ Apple ਇਹ ਵਾਧੂ ਲਾਗਤ ਯੂਜ਼ਰਸ ‘ਤੇ ਪਾਉਂਦਾ ਹੈ ਤਾਂ ਇੱਕ ਹਾਈ ਐਂਡ iPhone ਦੀ ਕੀਮਤ 50 ਫੀਸਦੀ ਤੱਕ ਵਧ ਸਕਦੀ ਹੈ।
ਮਾਹਿਰਾਂ ਮੁਤਾਬਕ ਜੇਕਰ ਐਪਲ ਆਪਣੇ ਆਈਫੋਨਾਂ ਦੇ ਉਤਪਾਦਨ ਨੂੰ ਅਮਰੀਕਾ ਵਿਚ ਲੈ ਜਾਂਦਾ ਹੈ ਤਾਂ ਆਈਫੋਨ ਦੀ ਕੀਮਤ $2,000 ਤੋਂ ਵੀ ਵੱਧ ਹੋ ਸਕਦੀ ਹੈ। ਕਿਆਸ ਹਨ ਕਿ ਐਪਲ 9 ਅਪ੍ਰੈਲ ਨੂੰ ਨਵੇਂ ਟੈਕਸਾਂ ਦੇ ਲਾਗੂ ਹੋਣ ਕਰਕੇ ਫੋਨ ਸਟਾਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕਈਆਂ ਦਾ ਮੰਨਣਾ ਹੈ ਕਿ ਐਪਲ ਸਿਰਫ 5 ਤੋਂ 10 ਪ੍ਰਤੀਸ਼ਤ ਲਾਗਤ ਨੂੰ ਗਾਹਕਾਂ ਤੱਕ ਪਹੁੰਚਾਉਣ ਦੇ ਯੋਗ ਹੋਵੇਗਾ। ਫਿਲਹਾਲ ਕੰਪਨੀ ਆਈਫੋਨ 17 ਦੇ ਲਾਂਚ ਹੋਣ ਤੱਕ ਕੀਮਤਾਂ ‘ਚ ਕੋਈ ਵੱਡਾ ਬਦਲਾਅ ਨਹੀਂ ਕਰਨ ਜਾ ਰਹੀ ਹੈ। ਹਾਲਾਂਕਿ ਐਪਲ ਭਾਰਤ ਅਤੇ ਵੀਅਤਨਾਮ ਵਰਗੇ ਦੇਸ਼ਾਂ ‘ਚ ਕੁਝ ਨਿਰਮਾਣ ਨੂੰ ਸ਼ਿਫਟ ਕਰ ਰਹੀ ਹੈ, ਉੱਥੇ ਵੀ 26 ਫੀਸਦੀ ਤੋਂ 46 ਫੀਸਦੀ ਤੱਕ ਟੈਕਸ ਲਾਗੂ ਹੈ, ਜਿਸ ਨਾਲ ਲਾਗਤ ਘੱਟ ਨਹੀਂ ਹੋ ਰਹੀ ਹੈ।
Post Views: 11
Related