ਬਿਗ ਬੌਸ ਫੇਮ ਅਭਿਨਵ ਸ਼ੁਕਲਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਨੇ ਖੁਦ ਨੂੰ ਨਾਮੀ ਗੈਂਗ ਦਾ ਮੈਂਬਰ ਦੱਸਿਆ ਹੈ ਇਸ ਦੀ ਜਾਣਕਾਰੀ ਐਕਟਰ ਅਭਿਨਵ ਸ਼ੁਕਲਾ ਵੱਲੋਂ ਖੁਦ ਪੋਸਟ ਜਾਰੀ ਕਰਕੇ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਚੰਡੀਗੜ੍ਹ ਪੁਲਿਸ ਤੋਂ ਮਾਮਲੇ ਵਿਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਹਾਲ ਹੀ ਦੇ ਵਿਚ ਰਿਐਲਿਟੀ ਸ਼ੋਅ ‘ਬੈਟਲ ਗਰਾਊਂਡ’ ਵਿਚ ਆਸਿਮ ਤੇ ਰੂਬੀਨਾ ਦੇ ਵਿਚ ਬਹਿਸ ਹੋਈ ਸੀ ਜਿਸ ਦੇ ਬਾਅਦ ਅਭਿਨਵ ਸ਼ੁਕਲਾ ਦੀ ਪਤਨੀ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਭਿਨਵ ਨੇ ਆਪਣੇ ਵਲਾਗ ਵਿਚ ਇਕ ਵਿਅਕਤੀ ਨੂੰ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਆਸਿਮ ਕੋਲ ਸਿਰਫ ਫੁੱਲੇ ਹੋਏ ਮਸਲਜ਼ ਹਨ। ਨਾ ਦਿਮਾਗ ਹੈ ਤੇ ਨਾ ਹੀ ਉਹ ਸਹੀ ਰਵੱਈਆ ਕਰਦੇ ਹਨ। ਫਿਟਨੈੱਸ ਦੀ ਉਨ੍ਹਾਂ ਨੂੰ ਬਿਲਕੁਲ ਪਛਾਣ ਨਹੀਂ ਹੈ। ਇਸੇ ਕਰਕੇ ਮਾਮਲਾ ਭਖ ਗਿਆ। ਅਚਾਨਕ ਪੂਰੇ ਪਰਿਵਾਰ ਨੂੰ ਇਕ ਵਿਅਕਤੀ ਵੱਲੋਂ ਵੱਡੇ ਗੁਰਗੇ ਦਾ ਨਾਂ ਲੈ ਕੇ ਧਮਕੀ ਦਿੱਤੀ ਜਾਂਦੀ ਹੈ। ਅਜਿਹੇ ਵਿਚ ਕਈ ਵੱਡੇ ਸਵਾਲਾਂ ਖੜ੍ਹੇ ਹੋ ਗਏ ਹਨ ਕਿ ਆਖਿਰ ਕੌਣ ਹੈ ਜੋ ਅਭਿਨਵ ਸ਼ੁਕਲਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦੇ ਰਿਹਾ ਹੈ। ਧਮਕੀ ਦੇਣ ਵਾਲੇ ਵਿਅਕਤੀ ਸਲਮਾਨ ਖਾਨ ਦੇ ਘਰ ਵਾਂਗ ਫਾਇਰਿੰਗ ਕਰਨ ਦੀ ਚੇਤਾਵਨੀ ਦਿੱਤੀ ਹੈ।