ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਅੱਜ ਮਾਨਸਾ ਦੀ ਸੈਸ਼ਨ ਅਦਾਲਤ ਵਿੱਚ ਸੁਣਵਾਈ ਹੋਈ। ਮਾਨਸਾ ਸੈਸ਼ਨ ਅਦਾਲਤ ‘ਚ ਸੁਣਵਾਈ ਦੌਰਾਨ ਸਿੱਧੂ ਮੂਸੇਵਾਲਾ ਦੀ ਥਾਰ ਲਿਆਂਦੀ ਗਈ। ਉਥੇ ਹੀ ਗੱਡੀਆਂ ਤੇ ਏ.ਕੇ.-47 ਪੇਸ਼ ਨਹੀਂ ਕੀਤੇ ਗਏ।

ਅਦਾਲਤ ਵੱਲੋਂ ਅੱਜ ਹਥਿਆਰ ਤੇ ਵਾਹਨਾਂ ਲਿਆਉਣ ਦੇ ਨਿਰਦੇਸ਼ ਸੀ।ਦੱਸ ਦੇਈਏ ਕਿ ਪਿਤਾ ਬਲਕੌਰ ਸਿੰਘ ਤੇ ਗਵਾਹ ਗੁਰਵਿੰਦਰ ਸਿੰਘ ਕੋਰਟ ‘ਚ ਪੇਸ਼ ਨਹੀਂ ਹੋਏ । ਅਗਲੀ ਤਰੀਕ 27 ਸਤੰਬਰ ਨੂੰ ਸੁਣਵਾਈ ਹੋਵੇਗੀ।