ਬਰਖ਼ਾਸਤ ਮਹਿਲਾ ਕਾਂਸਟੇਬਲ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਵੀ ਵਿਵਾਦਾਂ ’ਚ ਰਹਿ ਚੁੱਕੀ ਹੈ। 2024 ‘ਚ ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਲਈ ਉਸ ਨੂੰ ਤਾਇਨਾਤ ਕੀਤਾ ਸੀ, ਪਰ ਡਿਊਟੀ ਦੌਰਾਨ ਵਰਤੀ ਲਾਪਰਵਾਹੀ ਕਾਰਨ ਪਰਿਵਾਰ ਦੀ ਸੁਰੱਖਿਆ ਖ਼ਤਰੇ ‘ਚ ਪਾ ਦਿੱਤੀ ਸੀ। ਇਸ ਸਬੰਧੀ ਮਾਨਸਾ ਦੇ SSP ਨੂੰ  ਸ਼ਿਕਾਇਤ ਕੀਤੀ ਸੀ। ਜਿਸ ਮਗਰੋਂ ਅਮਨਦੀਪ ਤੋਂ ਸੁਰੱਖਿਆ ਜ਼ਿੰਮੇਵਾਰੀ ਵਾਪਸ ਲੈ ਲਈ ਗਈ ਸੀ।  ਦੱਸਿਆ ਜਾ ਰਿਹਾ ਹੈ ਕਿ ਉਸ ਦਾ ਸਾਥੀ ਬਲਵਿੰਦਰ ਸਿੰਘ ਵੀ ਰੋਜ਼ਾਨਾ ਮੂਸੇਵਾਲਾ ਦੀ ਹਵੇਲੀ ਆਉਂਦਾ ਸੀ।