ਜਲੰਧਰ (ਨਵੀਨ ਪੂਰੀ)-ਅੱਜ ਕਰਤਾਰਪੁਰ ਵਿਚ ਭਾਰਤੀ ਜਨਤਾ ਪਾਰਟੀ ਦੀ ਇਕ ਵਿਸ਼ੇਸ਼ ਬੈਠਕ ਹੋਈ, ਜਿਸ ਵਿੱਚ ਭਗਵਾਨ ਪਰਸ਼ੂਰਾਮ ਯੂਵਾ ਬ੍ਰਾਹਮਣ ਸਭਾ ਕਰਤਾਰਪੁਰ ਅਤੇ ਗਣੇਸ਼ ਡਰਾਮੇਟਿਕ ਕਲੱਬ ਕਰਤਾਰਪੁਰ ਵਲੋਂ ਹੁੰਦੀ ਰਾਮੂਲੀਲਾ ਵਿਚ ਹਨੂੰਮਾਨ ਜੀ ਦਾ ਕਿਰਦਾਰ ਨਿਭਾ ਰਹੇ ਅਤੇ ਪ੍ਰਧਾਨ ਪਵਨ ਸ਼ਰਮਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਏ ਗਏ ਇਤਿਹਾਸਕ ਫੈਸਲਿਆਂ ਅਤੇ ਭਾਜਪਾ ਦੀ ਕਾਰਜਸ਼ੈਲੀ ਤੋਂ ਪ੍ਰਭਾਵਤ ਹੋ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਅਤੇ ਨਾਲ ਹੀ ਹਰਜੀਤ ਸਿੰਘ ਵੀ ਭਾਜਪਾ ਵਿਚ ਸ਼ਾਮਲ ਹੋਏ। ਇਸ ਮੌਕੇ ‘ਤੇ ਭਾਜਪਾ ਜ਼ਿਲ੍ਹਾ ਜਲੰਧਰ ਦੇ ਦਿਹਾਤੀ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਅਮਰੀ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ’ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਨੌਜਵਾਨ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ, ਸਾਨੂੰ ਖੁਸ਼ੀ ਹੈ ਕਿ ਨੌਜਵਾਨ ਭਾਜਪਾ ਦਾ ਹੱਥ ਫੜ ਰਹੇ ਹਨ। ਇਸ ਮੌਕੇ ਭਾਜਪਾ ਪੰਜਾਬ ਕਾਰਜਕਾਰੀਨੀ ਮੈਂਬਰ ਸ੍ਰੀ ਚੰਦਰਸ਼ੇਖਰ ਚੌਹਾਨ ਅਤੇ ਸ੍ਰੀ ਰਣਜੀਵ ਪਾਂਜਾ, ਜ਼ਿਲ੍ਹਾ ਜਨਰਲ ਸਕੱਤਰ ਗਿਰਧਾਰੀ ਲਾਲ, ਜ਼ਿਲ੍ਹਾ ਸਕੱਤਰ ਐਡਵੋਕੇਟ ਕ੍ਰਿਸ਼ਨ ਕੁਮਾਰ, ਜ਼ਿਲ੍ਹਾ ਜਲੰਧਰ ਦਿਹਾਤੀ ਭਾਰਤੀ ਜਨਤਾ ਯੂਵਾ ਮੋਰਚਾ ਪ੍ਰਧਾਨ ਵਿਪੁਲ ਜੰਡੂਸਿੰਘਾ ਆਦਿ ਵਿਸ਼ੇਸ਼ ਤੌਰ‘ ਤੇ ਪਹੁੰਚੇ, ਭਾਜਪਾ ਮੰਡਲ ਵਲੋਂ ਸਭ ਦਾ ਕਰਤਾਰਪੁਰ ਪੰਹੁਚਨ ਤੇ ਸਵਾਗਤ ਕੀਤਾ ਗਿਆ | ਇਸ ਮੌਕੇ ਤੇ ਕਰਤਾਰਪੁਰ ਮੰਡਲ ਦੇ ਪ੍ਰਧਾਨ ਸ਼ੈਲੀ ਮਹਾਜਨ, ਜਨਰਲ ਸਕੱਤਰ ਪਵਨ ਠਾਕੁਰ, ਖਜ਼ਾਨਚੀ ਮਧੂਸੂਦਨ ਬਾਹਰੀ, ਭਾਰਤੀ ਜਨਤਾ ਯੂਵਾ ਮੋਰਚਾ ਦੇ ਪ੍ਰਧਾਨ ਅਮਨਦੀਪ ਸ਼ਰਮਾ, ਜਨਰਲ ਸਕੱਤਰ ਅਜੀਤਪਾਲ ਸਿੰਘ, ਕਾਰਤਿਕ ਸਹੋਤਾ, ਗੌਤਮ ਵਰਮਾ ਅਤੇ ਹੋਰ ਹਾਜ਼ਰ ਸਨ।