ਜਲੰਧਰ ( ਵਿੱਕੀ ਸੂਰੀ )  ਜਲੰਧਰ ਦੇ ਪੀਏਪੀ ਚੌਂਕ ਦੇ ਵਿੱਚ ਅੱਜ ਟਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਤੌਰ ਤੇ ਨਾਕਾਬੰਦੀ ਕੀਤੀ ਗਈ। ਜਿਸ ਵਿੱਚ ਗੱਡੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਕਈ ਗੱਡੀਆਂ ਦੇ ਚਲਾਨ ਵੀ ਕਟੇ ਗਏ। ਉਸ ਦੌਰਾਨ ਇੱਕ ਥਾਰ ਗੱਡੀ ਦਾ ਚਲਾਨ ਕੱਟਿਆ ਗਿਆ, ਜਿਸ ਗੱਡੀ ਦਾ ਨੰਬਰ – PB07AN0008, ਰੰਗ ਕਾਲਾ ਸੀ। ਉਸ ਗੱਡੀ ਦੇ ਵਿੱਚ ਹੂਟਰ ਲੱਗਾ ਸੀ ਪੁਲਿਸ ਨੇ ਉਸ ਥਾਰ ਗੱਡੀ ਵਾਲੇ ਦਾ ਚਲਾਨ ਕੱਟਿਆ । ਪੁਲਿਸ ਬੜੀ ਮੁਸਤੈਦੀ ਨਾਲ ਪੀਏਪੀ ਚੌਂਕ ਦੇ ਵਿੱਚ ਟਰੈਫਿਕ ਨੂੰ ਕੰਟਰੋਲ ਕਰ ਰਹੀ ਹੈ।