ਇਟਲੀ ਦੇ ਸਿਸਲੀ ਟਾਪੂ ਨੇੜੇ ਸੋਮਵਾਰ ਸਵੇਰੇ ਬਾਏਸੀਅਨ ਨਾਮ ਦਾ ਲਗਜ਼ਰੀ ਜਹਾਜ਼ ਡੁੱਬ ਗਿਆ। 184 ਫੁੱਟ ਲੰਬੇ ਇਸ ਜਹਾਜ਼ ‘ਚ 22 ਲੋਕ ਸਵਾਰ ਸਨ। ਇਨ੍ਹਾਂ ਵਿਚ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਦੇ 10 ਕਰੂ ਮੈਂਬਰ ਅਤੇ 12 ਯਾਤਰੀ ਸ਼ਾਮਲ ਸਨ।

    ਕਿਸ਼ਤੀ ‘ਤੇ ਸਵਾਰ 15 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਅਤੇ ਸੱਤ ਲਾਪਤਾ ਹਨ। ਇਹ ਘਟਨਾ ਪਾਲੇਰਮੋ ਨੇੜੇ ਸਵੇਰੇ ਪੰਜ ਵਜੇ ਵਾਪਰੀ, ਜਿੱਥੇ ਰਾਤ ਭਰ ਤੇਜ਼ ਤੂਫ਼ਾਨ ਰਿਹਾ। ਕਿਸ਼ਤੀ ਬਰਤਾਨਵੀ ਝੰਡੇ ਵਾਲੀ ਸੀ ਅਤੇ ਇਸ ਵਿਚ ਜ਼ਿਆਦਾਤਰ ਬਰਤਾਨਵੀ ਯਾਤਰੀ ਸਨ ਪਰ ਨਿਊਜ਼ੀਲੈਂਡ, ਸ੍ਰੀਲੰਕਾ, ਆਇਰਿਸ਼ ਅਤੇ ਐਂਗਲੋ-ਫਰਾਂਸੀਸੀ ਨਾਗਰਿਕ ਵੀ ਇਸ ’ਤੇ ਸਵਾਰ ਸਨ। ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ।