ਜਲੰਧਰ( ਵਿੱਕੀ ਸੂਰੀ ) ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਵੱਲੋਂ SKM ਗੈਰਰਾਜਨੀਤਕ ਅਤੇ KMM ਦੋਵਾਂ ਫੋਰਮਾ ਵਲੋ ਪੂਰੇ ਦੇਸ ਭਰ ਵਿੱਚ 15 ਅਗਸਤ ਨੂੰ ਟਰੈਕਟਰ ਰੈਲੀ ਕਢ ਕੇ ਸੰਭੂ,ਖਨੋਰੀ ਬਾਰਡਰ ਤੇ ਹਰਿਅਣਾ,ਤੇ ਕੇਦਰ ਸਰਕਾਰ ਦੇ ਇਸਾਰੇ ਤੇ ਪੁਲਿਸ ਵਲੋ ਕਿਸਾਨਾ,ਮਜਦੂਰਾ ਤੇ ਕੀਤੇ ਅੰਨੇ ਤਸ਼ੱਦਦ ਦਾ ਵਿਰੋਧ ਕਰਨ ਦੇ ਉਲੀਕੇ ਹੋਏ ਪ੍ਰੋਗਰਾਮ ਤਹਿਤ ਜਿਲਾ ਜਲੰਧਰ ਵਿਚ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿਚ ਵੱਖ ਵੱਖ ਪਿੰਡਾਂ ਵਿੱਚ ਰੈਲੀਆਂ ਕਰ ਕੇ ਪਿੰਡ ਵਾਸੀਆਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ 15 ਅਗਸਤ ਦੀ ਟਰੈਕਟਰ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ।ਇਹਨਾਂ ਮੀਟਿੰਗਾਂ ਵਿੱਚ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਜੀ ਉਚੇਚੇ ਤੋਰ ਤੇ ਪੁੱਜੇ ।ਇਸ ਮੋਕੇ ਤੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਜਸਬੀਰ ਸਿੰਘ ਪਿੱਦੀ ਜੀ ਨੇ ਕਿਹਾ ਕਿ ਅੱਜ ਸ਼ੰਬੂ ਬਾਰਡਰ ,ਖਨੋਰੀ ਬਾਰਡਰ ਸਮੇਤ ਦੂਜੇ ਬਾਰਡਰਾਂ ਤੇ ਲੱਗੇ ਧਰਨੇ ਨੂੰ ਤਕਰੀਬਨ 180 ਦਿਨ ਹੋ ਚੁੱਕੇ ਹਨ ਪਰ ਮੋਦੀ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ ਅਤੇ ਕਿਸਾਨਾਂ ਮਜਦੂਰਾਂ ਵੱਲ ਮਤਰੇਈ ਮਾਂ ਵਾਲਾ ਰਵੱਈਆ ਅਪਣਾ ਕੇ ਬੈਠੀ ਹੈ ਉਹਨਾਂ ਕਿਹਾ ਕਿ ਸਰਕਾਰ ਦੇਸ਼ ਨੂੰ ਨਸ਼ਾ ਮੁਕਤ ਕਰੇ, ਮਜ਼ਦੂਰਾਂ ਨੂੰ 200 ਦਿਨ ਰੋਜ਼ਗਾਰ ਦੇਵੇ , ਮਜ਼ਦੂਰ ਨੂੰ 700 ਰੂ ਦਿਹਾੜੀ ਦੇਵੇ ,ਬੇ ਰੋਜ਼ਗਾਰੀ ਦੂਰ ਕਰੇ,ਕਿਸਾਨਾਂ ਅਤੇ ਮਜ਼ਦੂਰਾਂ ਵਾਸਤੇ ਘੱਟੋ ਘੱਟ 10 ਹਜ਼ਾਰ ਰੂ : ਬੁਡਾਪਾ ਪੈਂਸ਼ਨ ਲਾਗੂ ਕਰੇ ,ਫਸਲਾਂ ਦੇ ਲਾਹੇਵੰਦ ਭਾਅ ਦੇਵੇ,ਭਾਰਤ ਨੂੰ WTO ਦੀਆਂ ਨੀਤੀਆਂ ਤੋਂ ਬਾਹਰ ਕਰੇ,ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰੇ,ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਇਨਸਾਫ਼ ਦੇਵੇ , ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਵੇ,ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰੇ, ਡਾ ਸਵਾਮੀਨਾਥਨ ਕਮਿਸ਼ਨ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦੇਵੇ,ਸਾਰੀਆਂ ਫਸਲਾਂ ਤੇ ਸਰਕਾਰੀ ਖਰੀਦ ਦਾ ਕਨੂੰਨ ਬਣਾਵੇ , ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਹੋਏ ਪਰਚੇ ਰੱਦ ਕਰੇ, ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾ ਮਜ਼ਦੂਰਾ ਦੇ ਮੁਆਵਜ਼ੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਵੇ , ਲਖੀਮਪੁਰ ਖੀਰੀ ਮਾਮਲੇ ਤੇ ਇਨਸਾਫ਼ ਦੇਵੇ।ਉਹਨਾਂ ਅੱਗੇ ਕਿਹਾ ਕਿ ਸੰਭੂ,ਖਨੋਰੀ ਬਾਰਡਰ ਤੇ ਹਰਿਅਣਾ,ਤੇ ਕੇਦਰ ਸਰਕਾਰ ਦੇ ਇਸਾਰੇ ਤੇ ਪੁਲਿਸ ਵਲੋ ਕਿਸਾਨਾ,ਮਜਦੂਰਾ ਤੇ ਕੀਤੇ ਅੰਨੇ ਤਸ਼ੱਦਦ ਕੀਤਾ ਗਿਆ ਪਰ ਸਰਕਾਰ ਵੱਲੋਂ ਉਹਨਾਂ ਨੂੰ ਪੁਰਸਕਾਰ ਦੇ ਕੇ ਨਿਵਾਜਿਆ ਗਿਆ ਜੋ ਕਿ ਲੋਕਤੰਤਰ ਦਾ ਗਲਾ ਘੁੱਟਣ ਸਮਾਨ ਹੈ ਅਤੇ ਜਥੇਬੰਦੀਆਂ ਇਸ ਦੇ ਵਿਰੋਧ ਵਜੋਂ ਦੇਸ ਭਰ ਵਿੱਚ 15 ਅਗਸਤ ਨੂੰ ਟਰੈਕਟਰ ਰੈਲੀਆਂ ਕਢ ਕੇ ਸੰਭੂ,ਖਨੋਰੀ ਬਾਰਡਰ ਤੇ ਹਰਿਅਣਾ,ਤੇ ਕੇਦਰ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਵਲੋ ਕਿਸਾਨਾ,ਮਜਦੂਰਾ ਤੇ ਕੀਤੇ ਅੰਨੇ ਤਸ਼ੱਦਦ ਦਾ ਵਿਰੋਧ ਕਰਨਗੀਆਂ ਅਤੇ 31ਅਗਸਤ ਨੂੰ ਮੋਰਚੇ ਦੇ 200 ਦਿਨ ਪੂਰੇ ਹੋਣ ਤੇ ਸੰਭੂ,ਖਨੋਰੀ ਬਾਰਡਰ ਤੇ ਲੱਖਾਂ ਦਾ ਇਕੱਠ ਕੀਤਾ ਜਾਵੇਗਾ ।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਜਿਲਾ ਸਕੱਤਰ ਜਰਨੈਲ ਸਿੰਘ ਰਾਮੇ,ਜਿਲਾ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਸੁਖਜਿੰਦਰ ਸਿੰਘ ਹੇਰਾਂ,ਦਿਲਬਾਗ ਸਿੰਘ ,ਮੇਜਰ ਸਿੰਘ ਧੰਜੂ ਮੀਏਵਾਲ,ਬਲਰਾਜ ਸਿੰਘ ,ਜਗਤਾਰ ਸਿੰਘ ਚੱਕ ਬਾਹਮਣੀਆਂ ,ਅਤੇ ਪਿੰਡ ਚੱਕ ਬਾਹਮਣੀਆਂ ,ਰੇੜਵਾਂ ,ਹੇਰਾਂ,ਮੀਏਵਾਲ ਅਤੇ ਦੂਸਰੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ।
