ਹਰਿਆਣਾ ਦੇ ਕਰਨਾਲ ਵਿੱਚ ਇੱਕ ਵਾਰ ਫਿਰ ਤਾਬੜਤੋੜ ਗੋਲੀਆਂ ਚੱਲੀਆਂ ਹਨ। ਪੁਲਿਸ ਮੁਲਾਜ਼ਮ ਨੂੰ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਹਰਿਆਣਾ ਦੀ ਯਮੁਨਾਨਗਰ ਕ੍ਰਾਈਮ ਬ੍ਰਾਂਚ ਵਿੱਚ ਤਾਇਨਾਤ ਏਐਸਆਈ ਸੰਜੀਵ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਪੁਲਿਸ ਮੁਲਾਜ਼ਮ ਦਾ ਕਤਲ ਉਨ੍ਹਾਂ ਦੇ ਘਰ ਨੇੜੇ ਹੋਇਆ ਸੀ। ਘਟਨਾ ਦੇ ਸਮੇਂ ਉਹ ਸੈਰ ਕਰ ਰਿਹਾ ਸੀ, ਉਦੋਂ ਹੀ ਬਾਈਕ ਸਵਾਰ ਬਦਮਾਸ਼ ਆਏ ਅਤੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ।

    ਕਰਨਾਲ ਵਿਚ ਅਪਰਾਧਿਕ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕਰਨਾਲ ਦੇ ਓਨਗੜ ਪਿੰਡ ‘ਚ ਪਹਿਲਾਂ ਬਾਈਕ ਸਵਾਰ ਬਦਮਾਸ਼ਾਂ ਨੇ ਇਕ ਦੁਕਾਨ ਦੇ ਬਾਹਰ ਗੋਲੀਬਾਰੀ ਕੀਤੀ। ਇਹ ਘਟਨਾ ਕਰਨਾਲ ਦੇ ਪਿੰਡ ਕੁਟੇਲ ਨੇੜੇ ਵਾਪਰੀ, ਜਿੱਥੇ ਏਐਸਆਈ ਸੰਜੀਵ ਰਹਿੰਦੇ ਸਨ। ਸੰਜੀਵ ਹਰਿਆਣਾ ਪੁਲਿਸ ਦਾ ਮੁਲਾਜ਼ਮ ਸੀ ਅਤੇ ਯਮੁਨਾਨਗਰ ਵਿੱਚ ਸਟੇਟ ਕ੍ਰਾਈਮ ਬ੍ਰਾਂਚ ਵਿੱਚ ਏਐਸਆਈ ਵਜੋਂ ਤਾਇਨਾਤ ਸੀ। ਸੰਜੀਵ ਦਾ ਕੁਝ ਸਮਾਂ ਪਹਿਲਾਂ ਅਪਰੇਸ਼ਨ ਹੋਇਆ ਸੀ ਅਤੇ ਹੁਣ ਉਹ ਹਰ ਰੋਜ਼ ਡਿਊਟੀ ਤੋਂ ਬਾਅਦ ਘਰ ਜਾਂਦਾ ਸੀ।ਜਾਣਕਾਰੀ ਅਨੁਸਾਰ ਸ਼ਾਮ ਨੂੰ ਜਦੋਂ ਸੰਜੀਵ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਤਾਂ ਬਾਈਕ ਸਵਾਰ ਦੋ ਬਦਮਾਸ਼ ਆਏ ਅਤੇ ਦੋ ਰਾਊਂਡ ਫਾਇਰ ਕੀਤੇ। ਇਕ ਗੋਲੀ ਸੰਜੀਵ ਦੇ ਮੱਥੇ ‘ਤੇ ਅਤੇ ਦੂਜੀ ਉਸ ਦੀ ਕਮਰ ‘ਤੇ ਲੱਗੀ। ਇਸ ਤੋਂ ਬਾਅਦ ਸੰਜੀਵ ਨੂੰ ਜ਼ਖ਼ਮੀ ਹਾਲਤ ‘ਚ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ।