ਪਾਕਿਸਤਾਨ ਆਪਣੀਆਂ ਨਾਪਾਕ ਸਾਜ਼ਿਸ਼ਾਂ ਤੋਂ ਬਾਜ਼ ਨਹੀਂ ਆ ਰਿਹਾ। ਉਹ ਲਗਾਤਾਰ ਭਾਰਤੀ ਸਰਹੱਦ ‘ਤੇ ਡਰੋਨ ਭੇਜ ਕੇ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਲ 2024 ਵਿਚ ਹੀ ਪਾਕਿਸਤਾਨ ਨੇ ਪੰਜਾਬ ਦੀ ਕੌਮਾਂਤਰੀ ਸਰਹੱਦ ‘ਤੇ 106 ਡਰੋਨ ਭੇਜੇ ਹਨ। ਹਾਲ ਹੀ ‘ਚ ਇਕ ਵਾਰ ਫਿਰ ਬੀਐਸਐਫ ਨੇ ਪੰਜਾਬ ਦੀ ਕੌਮਾਂਤਰੀ ਸਰਹੱਦ ‘ਤੇ ਪਾਕਿਸਤਾਨੀ ਡਰੋਨ ਨੂੰ ਹੇਠਾਂ ਸੁੱਟ ਦਿੱਤਾ ਹੈ। ਜਿਸ ਨਾਲ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਜਾ ਰਹੀ ਸੀ।

    ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਪਾਕਿਸਤਾਨੀ ਡਰੋਨ ਨੂੰ ਹੇਠਾਂ ਸੁੱਟ ਦਿੱਤਾ ਗਿਆ। ਡਰੋਨ ਬਰਾਮਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ 16 ਜੂਨ 2024 ਨੂੰ ਸ਼ਾਮ ਸਮੇਂ ਡਿਊਟੀ ‘ਤੇ ਮੌਜੂਦ ਚੌਕਸ ਜਵਾਨਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ‘ਚ ਇਕ ਸ਼ੱਕੀ ਉਡਦੇ ਡਰੋਨ ਨੂੰ ਦੇਖਿਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਗੋਲੀ ਮਾਰ ਕੇ ਹੇਠਾਂ ਸੁੱਟ ਦਿੱਤਾ।ਜਿਸ ਤੋਂ ਬਾਅਦ, ਸਥਾਪਿਤ ਪ੍ਰਕਿਰਿਆ ਦੇ ਅਨੁਸਾਰ, ਬੀਐਸਐਫ ਦੇ ਜਵਾਨਾਂ ਨੇ ਸੰਭਾਵਿਤ ਡਰਾਪਿੰਗ ਖੇਤਰ ਨੂੰ ਘੇਰ ਲਿਆ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ। ਸ਼ਾਮ 5:00 ਵਜੇ ਦੇ ਕਰੀਬ ਸਰਚ ਅਭਿਆਨ ਦੌਰਾਨ ਜਵਾਨਾਂ ਨੇ ਪਿੰਡ ਮਰੀਮੇਘਾ, ਜ਼ਿਲ੍ਹਾ-ਤਰਨਤਾਰਨ ਦੇ ਸਕੂਲ ਦੇ ਮੈਦਾਨ ਤੋਂ 01 ਡਰੋਨ ਸਫਲਤਾਪੂਰਵਕ ਬਰਾਮਦ ਕੀਤਾ। ਬਰਾਮਦ ਕੀਤੇ ਗਏ ਡਰੋਨ ਦੀ ਪਛਾਣ ਚੀਨ ਦੇ ਬਣੇ DJI Mavic 3 ਕਲਾਸਿਕ ਵਜੋਂ ਹੋਈ ਹੈ। ਬੀ.ਐਸ.ਐਫ ਦੇ ਜਵਾਨਾਂ ਦੀ ਚੌਕਸੀ ਅਤੇ ਪੰਜਾਬ ਪੁਲਿਸ ਦੇ ਤਾਲਮੇਲ ਦੇ ਯਤਨਾਂ ਸਦਕਾ ਸਰਹੱਦ ਪਾਰੋਂ ਚਲਾਏ ਗਏ ਗੈਰ-ਕਾਨੂੰਨੀ ਡਰੋਨਾਂ ਨੂੰ ਸਫਲਤਾਪੂਰਵਕ ਬਰਾਮਦ ਕੀਤਾ ਗਿਆ।