ਸ੍ਰੀ ਮੁਕਤਸਰ ਸਾਹਿਬ, 02 ਫਰਵਰੀ (ਵਿਪਨ ਕੁਮਾਰ ਮਿੱਤਲ) : ਸਥਾਨਕ ਗੋਨਿਆਣਾ ਚੌਂਕ ਨਿਵਾਸੀ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾ ਸਕੱਤਰ ਡਾ. ਗੁਰਚਰਨ ਸਿੰਘ ਲੱਖੇਵਾਲੀ ਦੀ ਧਰਮ ਪਤਨੀ ਕ੍ਰਿਸ਼ਨਾ ਦੇਵੀ “ਅੱਕੂ” (77) ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਡੈਨਮਾਰਕ ਵਿਚ ਨੌਕਰੀ ਸ਼ੁਦਾ ਪੁੱਤਰ ਹਰਪ੍ਰੀਤ ਸਿੰਘ, ਨੂੰਹ ਰਾਣੀ ਨੇਹਾ, ਵਿਦਿਆ ਵਿਭਾਗ ਵਿਚ ਬਤੌਰ ਅਸਿਸਟੈਂਟ ਡਾਇਰੈਕਟਰ ਤਾਇਨਾਤ ਬੇਟੀ ਡਾ. ਅਮਨਦੀਪ ਕੌਰ ਅਤੇ ਬਠਿੰਡਾ ਦੇ ਸਰਕਾਰੀ ਨਰਸਿੰਗ ਕਾਲਿਜ ਵਿਖੇ ਤਾਇਨਾਤ ਲੈਕਚਰਾਰ ਬੇਟੀ ਕਿਰਨਜੀਤ ਕੌਰ ਸਮੇਤ ਪੋਤਰੇ ਪੋਤਰੀਆਂ ਅਤੇ ਦੋਹਤੇ ਦੋਹਤੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਪੰਜਾਬ ਦੇ ਸਿਹਤ ਵਿਭਾਗ ਵਿਚ ਤਾਇਨਾਤ ਰਹੀ ਸਵ: ਕ੍ਰਿਸ਼ਨਾ ਦੇਵੀ ਨੇ ਆਪਣੇ ਸਮੁੱਚੇ ਜੀਵਨ ਵਿਚ ਸਿਹਤ ਵਿਭਾਗ ਵਿਚ ਹੀ ਤਾਇਨਾਤ ਆਪਣੇ ਪਤੀ ਟਕਸਾਲੀ ਬਸਪਾ ਆਗੂ ਡਾ. ਗੁਰਚਰਨ ਸਿੰਘ ਲੱਖੇਵਾਲੀ ਦਾ ਬਹੁਜਨ ਲਹਿਰ ਨੂੰ ਅੱਗੇ ਲਿਜਾਣ ਵਿਚ ਅਹਿਮ ਸਾਥ ਦਿਤਾ। ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਵ: ਸਾਹਿਬ ਕਾਂਸ਼ੀ ਰਾਮ ਅਤੇ ਮੌਜੂਦਾ ਸੁਪਰੀਮੋ ਭੈਣ ਮਾਇਆਵਤੀ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਸਵ: ਕ੍ਰਿਸ਼ਨਾ ਦੇਵੀ ਨੇ ਸਿਰਤੋੜ ਯਤਨ ਕੀਤਾ। ਬਹੁਜਨ ਲਹਿਰ ਨੂੰ ਸਿਖਰਾਂ ਵੱਲ ਲਿਜਾਣ ਵਾਲੀ ਸਵ: ਕ੍ਰਿਸ਼ਨਾ ਦੇਵੀ ਇਲਾਕੇ ਦੀ ਸਭ ਤੋਂ ਪਹਿਲੀ ਇਸਤਰੀ ਆਗੂ ਸਨ ਜੋ ਆਪਣੀ ਬੇਬਾਕੀ ਅਤੇ ਨਿਡਰਤਾ ਲਈ ਸਮੁੱਚੇ ਪੰਜਾਬ ਭਰ ਵਿਚ ਜਾਣੇ ਜਾਂਦੇ ਸਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਆਗੂਆਂ ਨੇ ਅੱਜ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਵ: ਕ੍ਰਿਸ਼ਨਾ ਦੇਵੀ ਦੇ ਗ੍ਰਹਿ ਵਿਖੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਜਗਦੀਸ਼ ਧਵਾਲ, ਡਾ. ਸੁਰਿੰਦਰ ਗਿਰਧਰ, ਪ੍ਰਸ਼ੋਤਮ ਗਿਰਧਰ, ਓ.ਪੀ. ਖਿੱਚੀ ਅਤੇ ਨਰਿੰਦਰ ਕਾਕਾ ਫੋਟੋ ਗ੍ਰਾਫਰ ਆਦਿ ਸ਼ਾਮਲ ਹੋਏ। ਸਵਰਗਵਾਸੀ ਦੇ ਗ੍ਰਹਿ ਵਿਖੇ ਉਹਨਾਂ ਦੇ ਪਤੀ ਡਾ. ਗੁਰਚਰਨ ਸਿੰਘ ਲੱਖੇਵਾਲੀ, ਉਹਨਾਂ ਦੇ ਭਰਾ ਡਾ. ਆਸਾ ਸਿੰਘ ਤੋਂ ਇਲਾਵਾ ਬੇਟਾ, ਬੇਟੀਆਂ ਅਤੇ ਬਸਪਾ ਆਗੂ ਗੁਰਬਖਸ਼ ਸਿੰਘ ਭਾਟੀਆ, ਬਲਰਾਜ ਸਿੰਘ ਕਾਨੂੰਗੋ ਅਤੇ ਸੁਖਦੇਵ ਸਿੰਘ ਆਦਿ ਮੌਜੂਦ ਸਨ। ਸਵ: ਕ੍ਰਿਸ਼ਨਾ ਦੇਵੀ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 3 ਫਰਵਰੀ ਸ਼ਨੀਵਾਰ ਨੂੰ ਸਥਾਨਕ ਬਠਿੰਡ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਪਵੇਗਾ।