ਜਲੰਧਰ (ਵਿੱਕੀ ਸੂਰੀ) ਪੰਜਾਬ ਦੀ ਨੌਜਵਾਨ ਪੀੜੀ ਕੰਮ ਕਰਨ ਦੀ ਬਜਾਏ ਚੋਰੀਆਂ ਕਰਕੇ ਨਸ਼ੇ ਦੀ ਪੂਰਤੀ ਵਿੱਚ ਗਰਕ ਹੁੰਦੀ ਜਾ ਰਹੀ ਹੈ। ਹੁਣ ਨੌਜਵਾਨ ਪੀੜ੍ਹੀ ਸਿਰਫ ਤੇ ਸਿਰਫ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰ ਰਹੀ ਹੈ।ਬੀਤੇ ਦਿਨ ਇਹੋ ਜਿਹਾ ਇੱਕ ਤਾਜ਼ਾ ਮਾਮਲਾ ਡਿਵੀਜ਼ਨ ਨੰਬਰ ਪੰਜ ਤੇ ਇਲਾਕੇ ਬਸਤੀ ਸ਼ੇਖ ਦੇ ਮਹੱਲਾ ਮਨਜੀਤ ਨਗਰ ਤੋਂ ਸਾਮ੍ਹਣੇ ਆਇਆ ਹੈ।ਜਿੱਥੇ ਮਨਜੀਤ ਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਐਕਟਿਵਾ ਚੋਰੀ ਹੋ ਗਈ ਹੈ। ਵਿਅਕਤੀ ਨਾਲ ਗਲ ਬਾਤ ਕਰਦਿਆਂ ਓਹਨੇ ਦਸਿਆ ਕਿ ਉਹ ਸਵੇਰੇ 8:00 ਵਜੇ ਗੁਰੂਦਵਾਰਾ ਛੇਵੀਂ ਪਾਤਸ਼ਾਹੀ ਦੇ ਬਾਹਰ ਐਕਟਿਵਾ ਖੜੀ ਕਰ ਕੇ ਮੱਥਾ ਟੇਕਣ ਗਿਆ ਅਤੇ ਬਾਹਰ ਆਉਣ ਤੇ ਐਕਟਿਵਾ ਚੋਰੀ ਹੋ ਗਈ ਸੀ। ਐਕਟਿਵਾ ਦਾ ਰੰਗ ਲਾਲ ਅਤੇ ਨੰਬਰ PB08CL5905 ਹੈ। ਉਸ ਵਿਅਕਤੀ ਵਲੋ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਹੁਣ ਦੇਖਣਾ ਹੋਏਗਾ ਕਿ ਪੁਲਸ ਅਗਲੀ ਕਾਰਵਾਈ ਕਿ ਕਰਦੀ ਹੈ। ਪੀੜਤ ਵਲੋ ਕਿਹਾ ਗਿਆ ਹੈ ਕਿ ਪੁਲਸ ਵਲੋ ਹਜੇ ਤਕ ਇਲਾਕੇ ਦੀ CCTV ਫੁਟੇਜ ਨਹੀਂ ਦੇਖੀ ਗਈ।