ਜਲੰਧਰ (ਵਿੱਕੀ ਸੂਰੀ) : ਅੱਜ ਕਾਲਾ ਸੰਘਿਆਂ ਰੋਡ, ਕਾਲੋਨੀ ਗਰੀਨ ਐਵੇਨਿਊ ਜਲੰਧਰ ਦੇ ਚੇਅਰਮੈਨ ਗੁਰਿੰਦਰ ਸਿੰਘ ਸੰਘਾ, ਪ੍ਰਧਾਨ ਲੱਖਾ ਸਿੰਘ, ਉਪ ਪ੍ਰਧਾਨ ਅਮਰਪ੍ਰੀਤ ਸਿੰਘ ਰਿੰਕੂ ਦੀ ਅਗਵਾਈ ਵਿੱਚ ਗਰੀਨ ਐਵਨਿਊ ਦਾ ਦੋਰਾ ਕੀਤਾ ਅਤੇ ਕਲੋਨੀ ਦੇ ਵੱਖ ਵੱਖ ਲੋਕਾਂ ਦੇ ਘਰ- ਘਰ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਹਨਾਂ ਨੂੰ ਹੱਲ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਲੱਖਾ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਵਿਕਾਸ ਦੇ ਕੰਮ ਇਸ ਕਲੋਨੀ ਵਿੱਚ ਕਰਵਾਏ ਜਾਣਗੇ ਤੇ ਇਸ ਵਾਸਤੇ ਸਾਰੇ ਕਲੋਨੀ ਵਾਸੀਆਂ ਨੂੰ ਸਹਿਜੋਗ ਦੇਣ ਦੀ ਅਪੀਲ ਕੀਤੀ।

ਜਨਰਲ ਸੈਕਟਰੀ ਸੰਦੀਪ ਪੋਪਲੀ ਨੇ ਸਾਰਿਆਂ ਦੀਆਂ ਸਮੱਸਿਆਵਾਂ ਨੋਟ ਕੀਤੀਆਂ ਅਤੇ ਜਿਨਾਂ ਦੀਆਂ ਸਮੱਸਿਆਵਾਂ ਰਹਿ ਗਈਆਂ ਹਨ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੀਆਂ ਵੀ ਸਮੱਸਿਆਵਾਂ ਜਲਦ ਤੋਂ ਜਲਦ ਦੂਰ ਕੀਤੀਆਂ ਜਾਣਗੀਆਂ ।
ਇਸ ਮੌਕੇ ਰਜੀਵ ਸਹਿਦੇਵ, ਹਰਭਜਨ ਸਿੰਘ, ਹਰਦੀਪ ਸਿੰਘ ,ਅਜੇ ਬੱਬਰ , ਵਿਵੇਕ ਭੱਲਾ , ਸੁਨੀਲ, ਰੀਤਾ ਰਾਣੀ, ਸੁਮਨ, ਸੰਜੀਤ ਕੌਰ, ਲੱਖਾਂ ਸਿੰਘ , ਰਾਜਾ ਰਾਮਗੜੀਆ, ਬਲਰਾਜ ਲੂਥਰ, ਮਮਤਾ ਅਰੋੜਾ, ਬਲਰਾਮ ਕ੍ਰਿਸ਼ਨ ਆਦਿ ਮੌਜੂਦ ਸਨ।