ਫਤਿਹਗੜ੍ਹ ਸਾਹਿਬ ਦੇ ਸਰਹਿੰਦ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚ ਕਾਰ ਡਿੱਗ ਗਈ। ਇਹ ਹਾਦਸਾ ਸਰਹਿੰਦ ਫਲੋਟਿੰਗ ਨੇੜੇ ਵਾਪਰਿਆ। ਜਿਸ ਤੋਂ ਬਾਅਦ ਗੋਤਾਖੋਰਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਕਾਰ ਦਾ ਪਤਾ ਲੱਗ ਗਿਆ ਹੈ ਪਰ ਅਜੇ ਤੱਕ ਡਰਾਈਵਰ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮੰਡੀ ਗੋਬਿੰਦਗੜ੍ਹ ਦਾ ਇਕ ਵਿਅਕਤੀ ਆਪਣੀ ਕਾਰ ਸਮੇਤ ਭਾਖੜਾ ਨਹਿਰ ਵਿਚ ਡਿੱਗ ਗਿਆ। ਇਹ ਵਿਅਕਤੀ ਕਾਰ ਨੂੰ ਫਲੋਟਿੰਗ ਨੇੜੇ ਕੱਚੀ ਸੜਕ ਤੋਂ ਕਿਉਂ ਲੈ ਕੇ ਆਇਆ ਅਤੇ ਕਾਰ ਕਿਵੇਂ ਨਹਿਰ ਵਿੱਚ ਡਿੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
