ਵਿਦਿਆਰਥੀ ਗਰੀਨ ਦਿਵਾਲੀ ਮਨਾਉਣ- ਨਰਿੰਦਰ ਸਿੰਘ ਕੇਸਰ

    ਫਿਰੋਜ਼ਪੁਰ ( ਜਤਿੰਦਰ ਪਿੰਕਲ ) : ਸਥਾਨਕ ਇਲਾਕੇ ਦੀ ਸਿੱਖਿਆ ਦੇ ਖੇਤਰ ਵਿਚ ਨਾਮਵਾਰ ਸੰਸਥਾ ਸ਼ਹੀਦ ਭਗਤ ਸਿੰਘ ਮਾਡਲ ਸਕੂਲ ਭਾਨੇ ਵਾਲਾ ਵਿਖੇ ਅੱਜ ਦਿਵਾਲੀ ਦਾ ਤਿਓਹਾਰ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਨਰਿੰਦਰ ਸਿੰਘ ਕੇਸਰ ਨੇ ਕਿਹਾ ਕੇ ਸਾਡਾ ਦੇਸ਼ ਗੁਰੂਆਂ ਪੀਰਾਂ ਦੀ ਧਰਤੀ ਹੈ। ਇੱਥੇ ਅਸੀਂ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਦਿਵਾਲੀ ਦਾ ਤਿੳਹਾਰ ਮਨਾਉਂਦੇ ਹਾਂ। ਇਸ ਮੌਕੇ ਸਕੂਲ ਦੇ ਬੱਚਿਆ ਵਿਚ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬਾਹਰਵੀ ਜਮਾਤ ਦੀਆ ਕੁੜੀਆਂ ਜੈਤੂ ਰਾਹੀਆ। ਇਸ ਤੋਂ ਇਲਾਵਾ ਇਸ ਮੌਕੇ ਨਰਸਰੀ ਜਮਾਤ ਦੇ ਬੱਚਿਆ ਵਿਚ ਕਵਿਤਾ ਗਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਬਾਅਦ ਵਿਚ ਸਕੂਲ ਦੀਆ ਕੁੜੀਆਂ ਨੇ ਗਿੱਧਾ ਅਤੇ ਮੁੰਡਿਆ ਨੇ ਭੰਗੜਾ ਪਾ ਕੇ ਖੂਬ ਮਨੋਰੰਜਨ ਕੀਤਾ। ਇਸ ਮੌਕੇ ਡੀ ਸੀ ਦਫਤਰ ਮੁਲਾਜਮ ਯੂਨੀਅਨ ਦੇ ਜਿਲਾ ਪ੍ਰਧਾਨ ਓਮ ਪ੍ਰਕਾਸ਼ ਰਾਣਾ ਨੇ ਬੱਚਿਆਂ ਨੂੰ ਦਿਵਾਲੀ ਦੇ ਤਿਉਹਾਰ ਬਾਰੇ ਵੇਰਵੇ ਨਾਲ ਦੱਸਦਿਆ ਬੱਚਿਆ ਨੂੰ ਗਰੀਨ ਦਿਵਾਲੀ ਮਨਾਉਣ ਬਾਰੇ ਦੱਸਿਆ। ਸਕੂਲ ਦੀ ਵਾਇਸ ਪ੍ਰਿੰਸੀਪਲ ਮੈਡਮ ਸੁਨੀਲ ਰਾਣਾ ਨੇ ਬੱਚਿਆਂ ਨੂੰ ਦਿਵਾਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਦੀਵਾਲੀ ਸਾਡੇ ਲੋਕਾਂ ਨੂੰ ਆਪਸ ਵਿਚ ਪਿਆਰ ਨਾਲ ਰਹਿਣ ਦਾ ਸੰਦੇਸ਼ ਵੀ ਦਿੰਦੀ ਹੈ। ਅੱਜ ਦੇ ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਨੇਪੜੇ ਚੜਾਉਣ ਵਿਚ ਸਕੂਲ ਦੇ ਸਟਾਫ ਦਾ ਵੀ ਵੱਡਾ ਯੋਗਦਾਨ ਸੀ। ਅੰਤ ਵਿਚ ਸਕੂਲ ਦੇ ਬੱਚਿਆ ਲਈ ਦੁਪਿਹਰ ਦੇ ਖਾਣੇ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਸਮੇਂ ਦੇ ਵਿਦਿਆਰਥੀਆਂ ਨੇ ਗਰੀਨ ਦਿਵਾਲੀ ਮਨਾਉਣ ਦਾ ਅਹਿਦ ਵੀ ਲਿਆ ਅਤੇ ਪ੍ਰਦੂਸ਼ਿਤ ਰਹਿਤ ਆਤਿਸ਼ਬਾਜੀ ਵੀ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਕੂਲ ਦੇ ਸੀਨੀਅਰ ਅਧਿਆਪਕ ਮੈਡਮ ਸਾਕਸ਼ੀ ਸੋਢੀ, ਬਲਵੀਰ ਕੌਰ, ਸਰਿਤਾ, ਕੁਲਦੀਪ ਕੌਰ, ਸੀਮਾ, ਸਲਮਾ, ਦੀਪ ਕੌਰ, ਸਰਬਜੀਤ ਕੌਰ ਆਦਿ ਸਕੂਲ ਅਧਿਆਪਕ ਅਤੇ ਵਿਦਿਆਰਥੀ ਹਾਜਿਰ ਸਨ।