Skip to content
ਫਿਰੋਜਪੁਰ ( ਜਤਿੰਦਰ ਪਿੰਕਲ ): ਜ਼ੀਰਾ ਵਾਰਡ ਨੰਬਰ 1 ਦੇ ਐੱਮ.ਸੀ ਸ਼੍ਰੀ ਮਤੀ ਰੇਸ਼ਮ ਕੌਰ ਪਤਨੀ ਗੁਲਸ਼ਨ ਸਿੰਘ ਜੋ ਕਿ ਕੁਝ ਦਿਨ ਪਹਿਲਾ ਹੀ ਆਮ ਆਦਮੀ ਪਾਰਟੀ ਦੇ ਵਰਕਰ ਨਸ਼ਾ ਤਸਕਰੀ ਦਾ ਧੰਦਾ ਕਰਦੇ ਸਨ ਅਤੇ ਰੇਸ਼ਮ ਕੌਰ ਜੀ ਨੇ ਪ੍ਰੈਸ ਦੇ ਅਕਾਲ ਚੈਨਲ ਰਾਹੀ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕੀਤਾ ਸੀ ਅਤੇ ਕਿਹਾ ਸੀ ਕਿ ਚਿੱਟਾ ਇਸ ਮੁਹੱਲੇ ਵਿੱਚ ਖੰਡ ਦੀ ਤਰਾਂ ਵਿਕਦਾ ਹੈ। ਜਿਸ ਕਾਰਨ ਨਸ਼ਾ ਤਸਕਰਾਂ ਐੱਮ.ਸੀ ਦੇ ਪਰਿਵਾਰ ਨਾਲ ਰੰਜਿਸ ਰੱਖਦੇ ਸੀ। ਕੱਲ ਐੱਮ. ਸੀ ਰੇਸ਼ਮ ਕੌਰ ਦੇ ਬੇਟੇ ਦਾ ਵਿਆਹ ਸੀ ਅਤੇ ਵਾਰ-ਵਾਰ ਇਹਨਾਂ ਨੂੰ ਧਮਕਾਇਆ ਜਾ ਰਿਹਾ ਸੀ ਕਿ ਤੁਹਾਡੇ ਵਿਆਹ ਦੇ ਵਿੱਚ ਅਸੀਂ ਜਾਨੀ ਨੁਕਸਾਨ ਕਰਾਂਗੇ । ਜਿਸ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸਿਆ ਹੋਇਆ ਸੀ। ਪਰ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆਂ ਜੀ ਦੀ ਸ਼ੈਅ ਕਾਰਨ ਕੋਈ ਵੀ ਕਾਰਵਾਈ ਪੁਲਿਸ ਨੇ ਨਹੀਂ ਕੀਤੀ। ਨਸ਼ਾ ਤਸਕਰਾਂ ਖਿਲਾਫ ਪਹਿਲਾਂ ਵੀ ਕਈ ਐਫ.ਆਈ.ਆਰ ਵੱਖ ਵੱਖ ਥਾਣਿਆਂ ਦੇ ਵਿੱਚ ਦਰਜ ਹਨ। ਅੱਜ ਰਾਤ ਕਰੀਬ 2 ਵਜੇ ਐਮ.ਸੀ ਰੇਸ਼ਮ ਕੌਰ ਜੀ ਦੇ ਘਰ ਵਿੱਚ ਦਾਖਲ ਹੋ ਕੇ ਲਗਭਗ 200 ਦੇ ਕਰੀਬ ਸਿੱਧੇ ਫਾਇਰ ਕੀਤੇ। ਜੋ ਕਿ ਇੱਕ ਫਾਇਰ ਐੱਮ.ਸੀ ਦੀ ਨਨਾਣ ਅਮਰਜੀਤ ਕੌਰ ਵਾਸੀ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਦੇ ਪੇਟ ਵਿੱਚ ਜਾ ਲੱਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਮਰਜੀਤ ਕੌਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜੋ ਕਿ ਹੁਣ ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਮੈਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਇਹਨਾਂ ਦੋਸ਼ੀਆਂ ਉੱਪਰ ਪਰਚਾ ਦਰਜ ਕਰਕੇ ਨੂੰ ਜਲਦ ਤੋਂ ਜਲਦ ਗਿਰਫਤਾਰ ਕੀਤਾ ਜਾਵੇ।
Post Views: 2,117
Related