ਕੇਂਦਰ ਸਰਕਾਰ ਨੇ ਪੰਜਾਬ ਵਿਚ ਆਮ ਆਦਮੀ ਕਲੀਨਿਕਾਂ ਦੇ ਨਾਵਾਂ ‘ਤੇ ਇਤਰਾਜ਼ ਕੀਤਾ ਸੀ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਨ੍ਹਾਂ ਕੇਂਦਰਾਂ ਦੇ ਨਾਂ ਬਦਲਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿੱਚ, 242 ਆਮ ਆਦਮੀ ਕਲੀਨਿਕ ਅਤੇ 2889 ਸਿਹਤ ਅਤੇ ਤੰਦਰੁਸਤੀ ਕੇਂਦਰ (2403) ਸਬ ਸੈਂਟਰ ਅਤੇ ਸ਼ਹਿਰੀ ਖੇਤਰਾਂ ਵਿੱਚ 266 ਪ੍ਰਾਇਮਰੀ ਹੈਲਥ ਸੈਂਟਰ ਹੁਣ ਆਯੁਸ਼ਮਾਨ ਅਰੋਗਿਆ ਕੇਂਦਰ ਵਜੋਂ ਜਾਣੇ ਜਾਣਗੇ।

ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਗਾਈਡਲਾਈਨਸ ਦੇ ਤਹਿਤ ਇਹਨਾਂ ਕੇਂਦਰਾਂ ਦਾ ਨਾਮ ਬਦਲਣਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਸ਼ਹਿਰ ਦੇ ਕਈ ਕਲੀਨਿਕਾਂ ਦੇ ਨਾਮ ਬਦਲੇ ਜਾ ਚੁੱਕੇ ਨੇ ਅਤੇ ਉੱਥੇ ਲੱਗੀ ਸੀਐਮ ਮਾਨ ਵਾਲੀ ਫੋਟੋ ਵੀ ਹਟਾ ਦਿੱਤੀ ਗਈ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਕਲੀਨਿਕਾਂ ਦੇ ਨਾਮ ਨੂੰ ਲੈ ਕੇ ਇਤਰਾਜ਼ ਜਤਾਇਆ ਸੀ ਅਤੇ ਕੇਂਦਰ ਸਰਕਾਰ ਨੇ ਇਸ ਵਿੱਚ ਜ਼ਿਕਰ ਕੀਤਾ ਸੀ ਕਿ ਕੇਂਦਰ ਸਰਕਾਰ ਦੇ ਪੈਸੇ ਨਾਲ ਖੋਲੇ ਗਏ ਸੈਂਟਰਾਂ ਨੂੰ ਆਮ ਆਦਮੀ ਕਲੀਨਿਕ ਦਾ ਨਾਮ ਦਿੱਤਾ ਗਿਆ ਹੈ। ਜਿੱਥੇ ਕਿ ਰਾਜ ਸਰਕਾਰ ਦੀ ਬ੍ਰਾਂਡਿੰਗ ਹੋ ਰਹੀ ਹੈ ਅਤੇ ਨਿਯਮਾਂ ਦਾ ਉਲੰਘਣ ਹੋ ਰਿਹਾ ਹੈ।
ਜਿਸ ਤੋਂ ਬਾਅਦ ਫੰਡ ਵੀ ਰੁੱਕ ਕੇ ਗਏ ਪਰ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿੱਚ ਬਣੀ ਖਿੱਚੋਤਾਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਜਿਸ ਵਿੱਚ ਬੋਰਡ ਬਦਲਣ ਦੀ ਜਿੰਮੇਵਾਰੀ ਡਿਸਟਰਿਕ ਹੈਲਥ ਸੁਸਾਇਟੀਆਂ ਨੂੰ ਦਿੱਤੀ ਗਈ ਹੈ ਇਹਨਾਂ ਬੋਰਡਾ ਨੂੰ ਪੰਜਾਬੀ ਹਿੰਦੀ ਅਤੇ ਇੰਗਲਿਸ਼ ਦੇ ਵਿੱਚ ਆਯੁਸ਼ਮਾਨ ਆਰੋਗਿ ਕੇਂਦਰ ਦੇ ਨਾਮ ਨਾਲ ਲਿਖਿਆ ਗਿਆ ਹੈ।