ਜੇ ਤੁਸੀਂ ਦੋ-ਪਹੀਆ ਵਾਹਨ ਚਲਾਉਂਦੇ ਹੋ ਤਾਂ ਤੁਹਾਡੇ ਲਈ ਅਹਿਮ ਖਬਰ ਹੈ. ਜੇਕਰ ਤੁਸੀਂ ਹੈਲਮੇਟ ਪਹਿਨਦੇ ਹੋ ਤਾਂ ਵੀ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ। ਹੈਲਮੇਟ ਪਾਉਣ ਦੇ ਬਾਵਜੂਦ ਵੀ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ। ਟ੍ਰੈਫਿਕ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ।

    ਨਵੇਂ ਟ੍ਰੈਫਿਕ ਨਿਯਮ ਮੁਤਾਬਕ ਹੁਣ ਹੈਲਮੇਟ ਪਾਉਣ ਦੇ ਨਾਲ-ਨਾਲ ਉਸ ਦਾ ਸਟ੍ਰੈਪ ਵੀ ਠੀਕ ਤਰੀਕੇ ਨਾਲ ਬੰਨ੍ਹਣਾ ਜ਼ਰੂਰੀ ਹੋਵੇਗਾ। ਲੋਕ ਕਾਹਲੀ-ਕਾਹਲੀ ਵਿਚ ਹੈਲਮੇਟ ਤਾਂ ਪਾ ਲੈਂਦੇ ਹਨ ਪਰ ਉਸ ਦੇ ਸਟ੍ਰੈਪ ਨੂੰ ਠੀਕ ਤਰ੍ਹਾਂ ਨਹੀਂ ਬੰਨ੍ਹਦੇ ਜਿਸ ਕਰਕੇ ਚਲਾਨ ਕੱਟਿਆ ਜਾ ਸਕਦਾ ਹੈ ਤੇ ਜੁਰਮਾਨਾ ਵੀ ਹੋ ਸਕਦਾ ਹੈ।

    ਜੇਕਰ ਤੁਸੀਂ ਹੈਲਮੇਟ ਪਾਇਆ ਹੋਇਆ ਹੈ ਪਰ ਸਟ੍ਰੈਪ ਨਹੀਂ ਬੰਨ੍ਹਿਆ ਤਾਂ ਇਹ ਮੋਟਰ ਵ੍ਹੀਕਲ ਐਕਟ ਦੀ ਉਲੰਘਣਾ ਮੰਨੀ ਜਾਵੇਗੀ ਤੇ ਪਹਿਲੀ ਵਾਰ ਗਲਤੀ ਕਰਨ ਉਤੇ 1000 ਰੁਪਏ ਦਾ ਚਲਾਨ ਕੱਟਿਆ ਜਾਵੇਗਾ ਤੇ ਜੇ ਫਿਰ ਤੋਂ ਇਹੀ ਗਲਤੀ ਹੁੰਦੀ ਹੈ ਤਾਂ 1000 ਰੁਪਏ ਜੁਰਮਾਨਾ ਭਰਨਾ ਪਵੇਗਾ।

    ਇਹ ਨਿਯਮ ਲਾਜ਼ਮੀ ਇਸ ਲਈ ਕੀਤਾ ਗਿਆ ਹੈ ਤਾਂ ਜੋ ਮਨੁੱਖੀ ਜਾਨਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ ਕਿਉਂਕਿ ਕਈ ਵਾਰ ਵਾਹਨ ਚਾਲਕ ਹੈਲਮੇਟ ਤਾਂ ਪਾ ਲੈਂਦੇ ਹਨ ਪਰ ਉਸ ਦੇ ਸਟ੍ਰੈਪ ਨੂੰ ਚੰਗੀ ਤਰ੍ਹਾਂ ਨਹੀਂ ਬੰਨ੍ਹਦੇ ਜਿਸ ਕਾਰਨ ਸਿਰ ਨੂੰ ਸੁਰੱਖਿਆ ਨਹੀਂ ਮਿਲਦੀ ਕਿਉਂਕਿ ਹੈਲਮੇਟ ਦਾ ਕੰਮ ਸਿਰ ਤੇ ਚਿਹਰੇ ਨੂੰ ਸੁਰੱਖਿਅਤ ਕਰਨਾ ਹੁੰਦਾ ਹੈ ਤੇ ਜੇਕਰ ਸਟ੍ਰੈਪ ਨੂੰ ਸਹੀ ਤਰ੍ਹਾਂ ਨਹੀਂ ਬੰਨ੍ਹਿਆ ਗਿਆ ਤਾਂ ਹੈਲਮੇਟ ਪਾਉਣ ਸਿਰਫ ਦਿਖਾਵਾ ਹੈ।