ਨਸ਼ੇ ਦੀ ਗੈਰ ਕਾਨੂੰਨੀ ਤਸਕਰੀ ਕਰਨ ਵਾਲਿਆਂ ਵਿਰੁੱਧ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਫੈਸਲਾ ਤਸਕਰਾਂ ਵਿਰੁੱਧ ਇੱਕ ਮੀਲ ਪੱਥਰ ਸਾਬਤ ਹੋਵੇਗਾ ਅੱਜ ਬੀਸੀ ਕਮਿਸ਼ਨ ਦੇ ਸਾਬਕਾ ਮੈਂਬਰ ਸਰਦਾਰ ਲੱਖਾ ਸਿੰਘ ਵੱਲੋਂ ਮੁੱਖ ਮੰਤਰੀ ਦੁਆਰਾ ਲਏ ਫੈਸਲੇ ਦਾ ਬਹੁਤ ਧੰਨਵਾਦ ਕੀਤਾ ਅਤੇ ਇਹ ਫੈਸਲਾ ਨੌਜਵਾਨਾਂ ਨੂੰ ਸਹੀ ਰਸਤਾ ਦਿਖਾਉਣ ਅਤੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਲੈ ਕੇ ਜਾਏਗਾ ਅੱਜ ਦਾ ਨੌਜਵਾਨ ਜਗ੍ਹਾ ਜਗ੍ਹਾ ਤੇ ਵਿਕ ਰਹੇ ਨਸ਼ਿਆਂ ਦੇ ਪ੍ਰਭਾਵ ਥੱਲੇ ਬਹੁਤ ਜਲਦੀ ਆ ਰਹੇ ਹੈ ਜਦੋਂ ਇਹ ਨਸ਼ਾ ਹੀ ਖਤਮ ਹੋ ਜਾਏਗਾ ਪੰਜਾਬ ਦਾ ਨੌਜਵਾਨ ਖੇਡਾਂ ਅਤੇ ਪੰਜਾਬ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਏਗਾ ਉਹ ਦਿਨ ਦੂਰ ਨਹੀਂ ਹੋਣਗੇ ਜਦੋਂ ਸਾਡੇ ਪੰਜਾਬ ਦੇ ਬੱਚੇ ਵਿਸ਼ਵ ਪੱਧਰ ਉੱਤੇ ਚੰਗੀ ਸਿਹਤ ਲਈ ਜਾਣੇ ਜਾਣਗੇ ਮੈਂ ਫਿਰ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਚੰਗੀ ਸੰਗਤ ਦੀ ਹੀ ਚੰਗੀ ਰੰਗਤ ਹੁੰਦੀ ਹੈ ਹਮੇਸ਼ਾ ਚੰਗੀ ਸੰਗਤੀ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਸਾਡੇ ਪਰਿਵਾਰ ਦਾ ਸਾਡੇ ਮਾਤਾ ਪਿਤਾ ਦਾ ਸਾਡੇ ਦੇਸ਼ ਦਾ ਨਾਮ ਵਿਸ਼ਵ ਪੱਧਰ ਤੇ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇ ਜਿਹੜੇ ਵੀ ਸਾਥੀ ਇਸ ਕੰਮ ਵਿੱਚ ਸਰਕਾਰ ਦਾ ਸਾਥ ਦੇ ਰਹੇ ਹਨ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਪੁਲਿਸ ਮਹਿਕਮੇ ਦਾ ਵੀ ਧੰਨਵਾਦ ਕਰਦਾ ਹਾਂ ਜਿਨਾਂ ਨੇ ਇਸ ਕੰਮ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਇਸ ਸਾਡਾ ਸਾਰਿਆਂ ਦਾ ਹੀ ਫਰਜ ਬਣਦਾ ਹੈ ਕਿ ਪੁਲਿਸ ਦਾ ਸਾਥ ਦਿੱਤਾ ਜਾਵੇ ਤਾਂ ਹੀ ਪੁਲਿਸ ਜੋਗ ਕਾਰਵਾਈ ਕਰ ਸਕਦੀ ਹੈ
[ajax_load_more id="2949366941" container_type="ul" post_type="post" pause="true" images_loaded="true" placeholder="true" button_label="View More News" button_loading_label="Loading Latest News" max_pages="20]