ਮਹਾਰਾਸ਼ਟਰ, ਕੇਰਲ, ਕਰਨਾਟਕ, ਗੋਆ, ਗੁਜਰਾਤ ਸਮੇਤ ਕਈ ਰਾਜਾਂ ਵਿਚ ਭਾਰੀ ਬਾਰਿਸ਼ ਕਾਰਨ ਰੈੱਡ ਅਲਰਟ ਦੇ ਮੱਦੇਨਜ਼ਰ ਪਿਛਲੇ ਕਈ ਦਿਨਾਂ ਤੋਂ ਸਕੂਲ ਬੰਦ (School Holiday Tomorrow) ਕਰ ਦਿੱਤੇ ਗਏ ਹਨ। ਇਨ੍ਹਾਂ ਰਾਜਾਂ ਵਿੱਚ 16 ਅਤੇ 17 ਜੁਲਾਈ ਤੋਂ ਸਕੂਲ ਖੋਲ੍ਹੇ ਜਾਣੇ ਸਨ, ਪਰ ਕੱਲ ਯਾਨੀ ਕਿ 17 ਜੁਲਾਈ 2024 ਨੂੰ ਮੁਹੱਰਮ ਦੇ ਕਾਰਨ ਜ਼ਿਆਦਾਤਰ ਰਾਜਾਂ ਵਿੱਚ ਸਕੂਲ ਬੰਦ ਰਹਿਣਗੇ। ਕਈ ਸੂਬਿਆਂ ਵਿਚ ਸਕੂਲਾਂ ਵਿਚ 18 ਜੁਲਾਈ ਦੀ ਛੁੱਟੀ ਕੀਤੀ ਗਈ ਹੈ। ਇਸ ਲਈ ਸਕੂਲ ਜਾਣ ਤੋਂ ਪਹਿਲਾਂ ਸਲਾਨਾ ਛੁੱਟੀਆਂ ਦਾ ਕਲੰਡਰ ਚੈਕ ਕਰੋ।ਦਰਅਸਲ, ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਜੁਲਾਈ ਵਿੱਚ ਸਕੂਲ ਖੁੱਲ੍ਹੇ ਤਾਂ ਕਿਸੇ ਨਾ ਕਿਸੇ ਕਾਰਨ ਛੁੱਟੀਆਂ ਦਾ ਦੌਰ ਸ਼ੁਰੂ ਹੋ ਗਿਆ। ਯੂਪੀ, ਐਮਪੀ, ਮਹਾਰਾਸ਼ਟਰ, ਕੇਰਲ, ਕਰਨਾਟਕ, ਗੋਆ ਸਮੇਤ ਕਈ ਰਾਜਾਂ ਵਿੱਚ ਬਾਰਿਸ਼ ਲਈ ਰੈੱਡ ਅਲਰਟ ਜਾਰੀ ਹੈ। ਇਸ ਦੌਰਾਨ, 17 ਜੁਲਾਈ (Muharram Holiday 2024) ਨੂੰ ਮੁਹੱਰਮ ਦੇ ਵਿਸ਼ੇਸ਼ ਮੌਕੇ ‘ਤੇ ਜ਼ਿਆਦਾਤਰ ਰਾਜਾਂ ਵਿੱਚ ਸਕੂਲ ਬੰਦ ਰਹਿਣਗੇ। ਮੁਹੱਰਮ ਦੀ ਛੁੱਟੀ ਜਨਤਕ ਛੁੱਟੀਆਂ ਦੀ ਸੂਚੀ ਵਿੱਚ ਗਿਣੀ ਜਾਂਦੀ ਹੈ।
17 ਜਾਂ 18, ਮੁਹੱਰਮ ਕਦੋਂ ਹੈ?
ਮੁਹੱਰਮ ਦੀ ਛੁੱਟੀ ਪਹਿਲਾਂ ਸਪੱਸ਼ਟ ਨਹੀਂ ਸੀ। ਬਿਹਾਰ ਛੁੱਟੀਆਂ ਦੇ ਕੈਲੰਡਰ 2024 ਵਿੱਚ ਮੁਹੱਰਮ ਦੀ ਛੁੱਟੀ 18 ਜੁਲਾਈ ਲਿਖੀ ਗਈ ਹੈ, ਪਰ ਹੁਣ ਬਿਹਾਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮੁਹੱਰਮ ਦੇ ਮੌਕੇ ‘ਤੇ 17 ਜੁਲਾਈ ਬੁੱਧਵਾਰ ਨੂੰ ਸਾਰੇ ਸਕੂਲ ਅਤੇ ਬੈਂਕ ਬੰਦ ਰਹਿਣਗੇ। ਕਈ ਹੋਰ ਰਾਜਾਂ ਦੇ ਛੁੱਟੀਆਂ ਦੇ ਕੈਲੰਡਰਾਂ ਵਿੱਚ ਵੀ ਇਹ ਭੰਬਲਭੂਸਾ ਸੀ, ਜੋ ਹੁਣ ਦੂਰ ਹੋ ਗਿਆ ਹੈ। ਜੇਕਰ ਤੁਸੀਂ ਮੁਹੱਰਮ ਦੀ ਛੁੱਟੀ ਦਾ ਇੰਤਜ਼ਾਰ ਕਰ ਰਹੇ ਸੀ, ਤਾਂ ਆਪਣੇ ਸਕੂਲ ਜਾਂ ਕਾਲਜ ਵਿੱਚ ਇੱਕ ਵਾਰ ਪੁਸ਼ਟੀ ਕਰੋ।
ਉੱਤਰ ਪ੍ਰਦੇਸ਼ ‘ਚ ਮੁਹੱਰਮ ਦੀ ਛੁੱਟੀ ਹੋਵੇਗੀ?
17 ਜੁਲਾਈ ਨੂੰ ਜ਼ਿਆਦਾਤਰ ਸੂਬਿਆਂ ‘ਚ ਮੁਹੱਰਮ ਦੀ ਛੁੱਟੀ ਹੋਵੇਗੀ। ਪਰ ਕੁਝ ਰਾਜਾਂ ਵਿੱਚ ਛੁੱਟੀ ਨਹੀਂ ਹੋਵੇਗੀ। ਉੱਤਰ ਪ੍ਰਦੇਸ਼ ਦੇ ਕਈ ਸਕੂਲਾਂ ‘ਚ ਕੱਲ੍ਹ ਛੁੱਟੀ ਹੈ, ਜਦਕਿ ਕੁਝ ਥਾਵਾਂ ‘ਤੇ ਸਕੂਲ ਖੁੱਲ੍ਹੇ ਰਹਿਣਗੇ। ਕਈ ਵਾਰ ਸਕੂਲਾਂ ਦੀਆਂ ਛੁੱਟੀਆਂ ਵੀ ਜ਼ਿਲ੍ਹਾ ਮੈਜਿਸਟ੍ਰੇਟ ‘ਤੇ ਨਿਰਭਰ ਕਰਦੀਆਂ ਹਨ। ਕਈ ਮੁਸਲਿਮ ਬਹੁਲ ਇਲਾਕਿਆਂ ਵਿੱਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ।