ਜਲੰਧਰ (ਵਿੱਕੀ ਸੂਰੀ) : ਚਾਈਨਾ ਡੋਰ ਜਿਥੇ ਇਨਸਾਨ ਅਤੇ ਵਾਤਾਵਰਨ ਲਈ ਖਤਰਨਾਕ ਹੈ, ਓਥੇ ਹੀ ਇਹ ਡੋਰ ਜਨਾਵਰਾਂ ਅਤੇ ਪੰਛੀਆ ਲਈ ਵੀ ਖਤਰਨਾਕ ਹੈ। ਇਸ ਦੀ ਇਕ ਤਾਜ਼ਾ ਤਸਵੀਰ ਸਾਹਮਣੇ ਆਈ ਹੈ। ਜਿੱਥੇ ਕਿ ਅੱਜ ਜਲੰਧਰ ਦੇ ਗਰੀਨ ਐਵਨਿਊ ਵਿੱਚ ਇੱਕ ਕਬੂਤਰ ਜੋ ਕਿ ਚਾਈਨਾ ਡੋਰ ਦੇ ਨਾਲ ਕਾਫੀ ਦੇਰ ਤੋਂ ਲਟਕ ਰਿਹਾ ਸੀ ਅਤੇ ਕੋਈ ਵੀ ਉਸ ਦੀ ਮਦਦ ਨਹੀਂ ਕਰ ਰਿਹਾ ਸੀ ਸੰਜੀਵ ਨਾਮ ਦੇ ਵਿਅਕਤੀ ਨੇ ਜਦੋ ਕਬੂਟਰਨ ਨੂੰ ਉਥੇ ਲਟਕਦੇ ਹੋਏ ਦੇਖਿਆ ਤਾ ਉਸ ਨੇ ਤੁਰੰਤ ਗਵਾਂਢੀਆਂ ਤੋਂ ਪੌੜੀ ਲੈ ਕੇ ਉਸ ਕਬੂਤਰ ਨੂੰ ਹੇਠਾਂ ਉਤਾਰ ਲਿਆ ਤੇ ਇਸ ਵਿਚ ਉਸ ਦੀ ਇਕ ਬਜ਼ੁਰਗ ਵਿਅਕਤੀ ਲਖਵਿੰਦਰ ਸਿੰਘ ਅਤੇ ਮੁਹੱਲੇ ਵਾਲਿਆਂ ਨੇ ਵੀ ਮਦਦ ਕੀਤੀ ਅਤੇ ਉਸ ਕਬੂਤਰ ਨੂੰ ਚਾਈਨਾ ਡੋਰ ਤੋਂ ਜਿਆਦਾ ਕਰਕੇ ਪਾਣੀ ਪਿਲਾਇਆ। ਇਸ ਗੱਲ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਸੰਜੀਵ ਕੁਮਾਰ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਕਬੂਤਰ ਦੀ ਮਦਦ ਕਰਕੇ ਇਕ ਮਿਸਾਲ ਕਾਇਮ ਕਿ ਇਨਸਾਨੀਅਤ ਹਜੇ ਵੀ ਜਿੰਦਾ ਹੈ ।ਸੰਜੀਵ ਕੁਮਾਰ ਦੀ ਇਹ ਬਹਾਦੁਰੀ ਬਹੁਤ ਜੀ ਸਲਾਂਗਾ ਯੋਗ ਹੈ।
ਉਸਨੇ ਕਿਹਾ ਕੇ (ਲਖ਼ਵਿੰਦਰ ਸਿੰਘ) ਕੁਝ ਦਿਨ ਪਹਿਲਾ ਉਸਨੇ ਆਪਣੀ ਅੱਖ ਦਾ ਓਪ੍ਰੈਸ਼ਨ ਕਰਵਾਇਆ ਸੀ ਤੇ ਉਸਨੂੰ ਕੁਝ ਵੀ ਠੀਕ ਤਰ੍ਹ ਨਜ਼ਰ ਨਹੀਂ ਆ ਰਿਹਾ ਸੀ ਤੇ ਅੱਜ ਅਚਾਨਕ ਹੀ ਜਦੋ ਉਨ੍ਹਾਂ ਨੇ ਕਬੂਤਰ ਦੀ ਮਦਦ ਕੀਤੀ ਤਾ ਉਨ੍ਹਾਂ ਨੂੰ ਅੱਜ ਸਾਰਾ ਕੁਝ ਠੀਕ ਤਰ੍ਹਾਂ ਨਾਲ ਨਜ਼ਰ ਆਉਣ ਲੱਗ ਪਿਆ।