ਵਾਰਡ ਨੰਬਰ 50 ਦੇ ਵਿੱਚ ਸਰਦਾਰ ਮਨਜੀਤ ਸਿੰਘ ਟੀਟੂ ਜੀ ਨੇ ਨਵਾਂ ਉਪਰਾਲਾ ਕਰਦੇ ਹੋਏ ਸਫਾਈ ਕਰਮਚਾਰੀਆਂ ਦੇ ਨਾਲ ਬੈਠ ਕੇ ਅੱਜ ਇਲਾਕੇ ਦੀਆਂ ਸਮੱਸਿਆ ਨੂੰ ਲੈ ਕੇ ਗੱਲਾਂ ਬਾਤਾਂ ਕੀਤੀਆਂ ਅਤੇ ਉਹਨਾਂ ਦੇ ਨਾਲ ਅੱਜ ਨਾਸ਼ਤਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਨੀਅਨ ਦੇ ਪ੍ਰਧਾਨ ਬੰਟੂ ਸੱਭਰਵਾਲ ਅਤੇ ਓਹਨਾ ਦੇ ਨਾਲ JE ਹਰੀਸ਼ ਕੁਮਾਰ, ਸੁਪਰਵਾਈਜ਼ਰ ਪਿੰਕਾ ਜੀ ਅਤੇ ਹੋਰ ਕਰਮਚਾਰੀ ਪਹੁੰਚੇ ।
ਉਹਨਾਂ ਦੇ ਨਾਲ ਉਸ ਵਿੱਚ ਸਫਾਈ ਕਰਮਚਾਰੀਆਂ ਨੇ ਸਰਦਾਰ ਮਨਜੀਤ ਸਿੰਘ ਨੂੰ ਇਹ ਭਰੋਸਾ ਦਵਾਇਆ ਕਿ ਅਸੀਂ ਉਹਨਾਂ ਦੇ ਨਾਲ ਇਲਾਕੇ ਦੀ ਹਰ ਤਰ੍ਹਾਂ ਦੀ ਸਫਾਈ ਕਰਾਂਗੇ ਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਾਂਗੇ ।ਇਸ ਮੌਕੇ ਤੇ ਸਰਦਾਰ ਮਨਜੀਤ ਸਿੰਘ ਟੀਟੂ ਦੇ ਨਾਲ ਵੈਲਕਮ ਪੰਜਾਬ ਦੇ ਚੀਫ ਐਡੀਟਰ ਅਮਰਪ੍ਰੀਤ ਸਿੰਘ ਜੀ , ਸ਼ਨੂ ਜੀ, ਜੋਤੀ ਟੰਡਨ ਜੀ, ਸੁਰਿੰਦਰ ਸ਼ਰਮਾ ਪੱਪੂ ਜੀ, ਨਰਿੰਦਰ ਨੰਦਾ ਜੀ, ਸੰਜੂ ਅਬਰੋਲ ਜੀ, ਸੰਨੀ ਧੰਜਲ ਜੀ, ਵਿੱਕੀ ਘਈ ਜੀ, ਹੈਪੀ ਜੀ, ਲਾਡੀ ਜੀ, ਦੀਪੂ ਜੀ, ਨੀਰਜ ਮੱਕੜ, ਗੋਰੀ ਜੀ, ਮਦਨ ਮਾਲਟਾ ਜੀ, ਸੰਤ ਜੀ , ਗੱਗੂ ਜੀ ਆਦਿ ਸ਼ਾਮਿਲ ਸਨ।