ਜਲੰਧਰ (ਵਿੱਕੀ ਸੂਰੀ, ਤਿਰਜ ਪਾਠਕ ) : ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਰਹੀ ਹੈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਬੀਤੀ ਰਾਤ ਦਾ ਇਕ ਤਾਜਾ ਮਾਮਲਾ ਸਾਮ੍ਹਣੇ ਆਇਆ ਹੈ ਜਿੱਥੇ ਕਿ ਚੋਰ ਨੇ ਮਾਂ ਵੈਸ਼ਨੋ ਦੇਵੀ ਦੇ ਮੰਦਰ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਗਲੇ ਵਿਚੋਂ ਨਗਦ ਤੇ ਮਾਤਾ ਦੀ ਪਾਈ ਹੋਈ ਮਾਲਾ ਲੈ ਕੇ ਫਰਾਰ ਹੋ ਗਏ ਉਥੋਂ ਦੇ ਰਹਿਣ ਵਾਲੇ ਲੋਕਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਵੱਲੋਂ ਬੜੀ ਢਿੱਲੀ ਕਾਰਗੁਜ਼ਾਰੀ ਜਿਹੜੀ ਇਥੇ ਕੀਤੀ ਜਾ ਰਹੀ ਹੈ ਅਤੇ ਚੋਰਾਂ ਦੇ ਹੌਸਲੇ ਜਿਹੜੇ ਦਿਨੋ ਦਿਨ ਵਧਦੇ ਜਾ ਰਹੇ ਹਨ। ਚੋਰਾਂ ਨੂੰ ਨਾ ਪੁਲਿਸ ਦਾ ਡਰ ਨਾ ਹੀ ਰੱਬ ਦਾ ਡਰ ਹੈ। ਜਿੱਥੇ ਕਿ ਹਰ ਇੱਕ ਦਿਨ ਪੁਲਿਸ ਦਾ ਇੰਨਾ ਸਖਤ ਨਾਕਾ ਲੱਗਦਾ ਹੈ ਉਥੇ ਹੀ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਪੁਲਿਸ ਹੱਥ ਤੇ ਹੱਥ ਰੱਖ ਕੇ ਬੈਠੀ ਹੋਈ ਹੈ।

    ਜਦੋਂ ਵੈਲਕਮ ਪੰਜਾਬ ਤੇ ਪੱਤਰਕਾਰ ਨੇ ਵੈਸ਼ਨੋ ਦੇਵੀ ਮੰਦਿਰ ਦੇ ਪੰਡਿਤ ਨਾਲ ਗੱਲਬਾਤ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਮਾਤਾ ਰਾਣੀ ਦੇ ਗਹਿਣੇ ਤੇ ਪੈਸੇ ਲੁੱਟ ਕੇ ਚੋਰ ਫਰਾਰ ਹੋ ਗਏ । ਉਥੋਂ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਇੰਨੀ ਸਖਤੀ ਦੇ ਬਾਵਜੂਦ ਵੀ ਚੋਰ ਚੋਰੀ ਦੀਆਂ ਘਟਨਾ ਨੂੰ ਅੰਜਾਮ ਦਿੰਦੇ ਹਨ।

    ਤੁਹਾਨੂੰ ਦੱਸ ਦਈਏ ਕਿ ਇਹ ਮੰਦਰ ਮਾਡਲ ਹਾਉਸ ਵਿੱਚ ਪੈਂਦਾ ਹੈ ਤੇ ਮੰਦਰ ਨੂੰ ਭਾਰਕੋ ਕੈਂਪ ਦਾ ਥਾਣਾ ਲੱਗਦਾ ਹੈ ਅਤੇ ਇਸ ਮੰਦਰ ਦੇ ਬਾਹਰ ਪੁਲਿਸ ਦਾ ਬਹੁਤ ਤਕੜਾ ਨਾਕਾ ਲੱਗਾ ਹੁੰਦਾ ਹੈ ਹੁਣ ਆਮ ਜਨਤਾ ਦਾ ਇਹ ਕਹਿਣਾ ਹੈ ਕਿ ਇਹ ਨਾਕਾ 10 ਵਜੇ ਤੋਂ ਬਾਅਦ ਚੱਕਿਆ ਜਾਂਦਾ ਹੈ ,ਅਗਰ ਨਹੀਂ ਤਾਂ ਕਿ ਪੁਲਿਸ ਵੀ ਚੋਰਾਂ ਦੇ ਨਾਲ ਮਿਲੀ ਹੋਈ ਹੈ, ਕਿ ਪੁਲਿਸ ਦੀ ਨੱਕ ਦੇ ਥੱਲੇ ਚੋਰ ਆਪਣੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ। ਜਲੰਧਰ ਵਿੱਚ ਚੋਰੀ ਦੀਆਂ ਵਾਰਦਾਤਾਂ ਘਟਣ ਦੀ ਥਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ। ਇਹ ਸਭ ਦੇਖ ਕੇ ਇਦਾਂ ਲੱਗਦਾ ਹੈ ਕਿ ਪੁਲਿਸ ਵੀ ਚੋਰਾਂ ਦੇ ਨਾਲ ਮਿਲੀ ਹੋਈ ਹੈ।