ਜਲੰਧਰ(ਇਸ਼ਾਂਤ) :- ਜਲੰਧਰ ਦੇ ਵੈਸਟ ਹਲਕੇ ਵਿੱਚ ਅੱਜ ਵਾਰਡ ਨੰਬਰ 50 ਦੇ ਕੌਂਸਲਰ ਮਨਜੀਤ ਸਿੰਘ ਟੀਟੂ ਦੇ ਦਿਸ਼ਾ ਤੇ ਨਿਰਦੇਸ਼ਾ ਦੇ ਅਨੁਸਾਰ ਲੜਕੀਆਂ ਵਾਲੇ ਸਕੂਲ ਦੇ ਕੋਲ ਸਾਫ- ਸਫਾਈ ਦਾ ਅਭਿਆਨ ਕੀਤਾ ਗਿਆ। ਇਹ ਸਫਾਈ ਅਭਿਆਨ ਸੁਰਿੰਦਰ ਸ਼ਰਮਾ ਪੱਪੂ ਜੀ ਦੀ ਦੇਖ ਰੇਖ ਵਿੱਚ ਕੀਤਾ ਗਿਆ । ਸਫਾਈ ਅਭਿਆਨ ਕਰਾਉਣ ਵਿੱਚ ਪਿੰਕਾ ਜੀ (ਸੁਪਰਵਾਈਜਰ) ਆਪਣਾ ਫਰਜ ਅਦਾ ਕਰਦੇ ਹੋਏ ਤੇ ਸਫਾਈ ਸਾਰੀ ਉਸ ਇਲਾਕੇ ਦੇ ਵਿੱਚ ਕਰਵਾਈ ਗਈ |

ਕਿਉਂਕਿ ਸਫਾਈ ਸੇਵਕਾਂ ਦੀ ਘਾਟ ਹੋਣ ਕਰਕੇ ਇਹ ਸਫਾਈ ਸੇਵਕ ਅਭਿਆਨ ਸ਼ੁਰੂ ਕੀਤਾ ਗਿਆ। ਇਲਾਕਿਆਂ ਦੇ ਵਿੱਚ ਰੋਜ਼ ਸਾਫ ਸਫਾਈ ਦਾ ਅਭਿਆਨ ਚੱਲੇਗਾ। ਅੱਜ ਸਵੇਰੇ ਤੇਲੀਆਂ ਮੁਹੱਲੇ ਦੇ ਵਿੱਚ ਵੀ ਸਾਰੀ ਸਫਾਈ ਅਭਿਆਨ ਕੀਤੀ ਗਈ। ਤੇਲੀਆਂ ਮੁਹੱਲੇ ਸਾਫ ਸਫਾਈ ਦਾ ਅਭਿਆਨ ਵੀਨਾ ਭਗਤ ਦੀ ਦੇਖ ਰੇਖ ਵਿੱਚ ਕੀਤਾ ਗਿਆ।