ਜਲੰਧਰ (ਵਿੱਕੀ ਸੂਰੀ) : ਕਸ਼ਯਪ ਰਾਜਪੂਤ ਮਹਾਸਭਾ ਰਜਿ. ਜਲੰਧਰ ਇਕਾਈ ਦੀ ਅਹਿਮ ਮੀਟਿੰਗ ਚੇਅਰਮੈਨ ਪਰਮਜੀਤ ਸਿੰਘ ਪੰਮਾ ਦੀ ਪ੍ਰਧਾਨਗੀ ਹੇਠ ਬਲਦੇਵ ਨਗਰ ਵਿਖੇ ਹੋਈ ਜਿਸ ਵਿੱਚ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰਮੱਲ ਦੀ ਮਹਾਨ ਕੁਰਬਾਨੀ ਦੇ ਸੰਕਲਪ ਨੂੰ ਲੈ ਕੇ ਸਰਬ ਧਰਮ ਵੈਲਫੇਅਰ ਸੇਵਾ ਸੁਸਾਇਟੀ ਰਜਿ. ਲੰਮਾ ਪਿੰਡ ਵਲੋਂ 8 ਨਵੰਬਰ ਦਿਨ ਬੁੱਧਵਾਰ ਸ਼ਾਮ 5 ਵਜੇ ਤੋਂ ਲੈ ਕੇ 11 ਵਜੇ ਤੱਕ ਹੁਸ਼ਿਆਰਪੁਰ ਰੋਡ ਨੇੜੇ ਨਿਰਮਲ ਬੇਕਰੀ ਤੇ ਮਹਾਨ ਕੀਰਤਨ ਦਰਬਾਰ ਸਜਾਇਆ ਜਾ ਰਿਹਾ ਹੈੈ।ਜਿਹਨਾਂ ਸੁਸਾਇਟੀਆਂ ਵਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾ ਨੂੰ ਲੈ ਕੇ ਸਮੂਹ ਕਸ਼ਯਪ ਰਾਜਪੂਤ ਮਹਾਸਭਾ ਦੇ ਮੈਂਬਰਾ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦਾ ਫੈਸਲਾ ਕਰਦਿਆ ਆਪਣੀ ਹਰ ਤਰਾਂ ਦੀਆਂ ਸੇਵਾਵਾਂ ਦੇਣ ਲਈ ਸਹਿਮਤੀ ਪ੍ਰਗਟਾਈ ਗਈ।ਇਸ ਮੌਕੇ ਸੰਤ ਮਹਾਂਪੁਰਸ਼ ,ਪੰਥ ਦੇ ਮਹਾਨ ਵਿਦਵਾਨ ਤੇ ਪ੍ਰਸਿੱਧ ਕੀਰਤਨੀ ਜਥਿਆਂ ਵਲੋਂ ਸ਼ਹੀਦ ਭਾਈ ਮੋਤੀ ਰਾਮ ਮਹਿਰਾ ਵਲੋਂ ਛੋਟੇ ਸਾਹਿਬਜਾਦਿਆਂ ਨੂੰ ਪਿਆਰ ਨਾਲ ਦੁੱਧ ਪਿਲਾਉਣ ਤੇ ਸੂਬਾ ਵਜੀਰ ਖਾਂ ਵਲੋਂ ਸ਼ਹੀਦ ਕੀਤਾ ਗਿਆ ਦੇ ਇਤਿਹਾਸ ਤੇ ਰੌਸ਼ਨੀ ਪਾਉਣਗੇ।ਰਣਜੀਤ ਸਿੰਘ ਰਾਣਾ ਵਲੋਂ ਅੱਜ ਉਚੇਚੇ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ।ਇਸ ਮੌਕੇ ਪਰਮਜੀਤ ਸਿੰਘ ਪੰਮਾ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆ ਦੱਸਿਆ ਕਿ ਇਸ ਮਹਾਨ ਕੀਰਤਨ ਦਰਬਾਰ ਵਿੱਚ ਕਸ਼ਯਪ ਰਾਜਪੂਤ ਮਹਾਸਭਾ ਦੇ ਪ੍ਰਧਾਨ ਮਨਮੋਹਨ ਸਿੰਘ ਭਾਗੋਵਾਲੀਆ, ਨਿਰਮਲ ਸਿੰਘ ਐਸ.ਐਸ. ਚੇਅਰਮੈਨ ਫਤਿਹਗੜ ਸਾਹਿਬ ਵਾਲੇ, ਗੁਰਦਿਆਲ ਸਿੰਘ ਰਸੀਆ ਪੂਰੀ ਟੀਮ ਨਾਲ ਹਾਜਰੀਆਂ ਭਰਨਗੇ ਤੇ ਸ਼ਹੀਦ ਭਾਈ ਮੋਤੀ ਰਾਮ ਮਹਿਰਾ ਜੀ ਦੇ ਇਤਿਹਾਸ ਨਾਲ ਸੰਬੰਧਿਤ ਲਿਟਰੇਚਰ ਫਰੀ ਵੰਡਿਆ ਜਾਵੇਗਾ।ਇਸ ਮੌਕੇ ਚਰਨਜੀਤ ਸਿੰਘ ਚੰਨੀ ਉਪ-ਚੇਅਰਮੈਨ ਨੇ ਸ਼ਹੀਦ ਮੋਤੀ ਰਾਮ ਮਹਿਰਾ ਦੀ ਜੀਵਨੀ ਨੂੰ ਸੰਸਾਰ ਦੇ ਹਰ ਕੋਨੇ ਤੱਕ ਪਹੁੰਚਾਉਣ ਲਈ ਮੈਂਬਰਾ ਤੋਂ ਪ੍ਰਣ ਕਰਾਇਆ।ਇਸ ਮੌਕੇ ਦੁੱਧ ਦੇ ਲੰਗਰ ਤੇ ਪ੍ਰਸ਼ਾਦਿਆ,ਸਬਜੀਆਂ,ਦਾਲਾਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ।ਮੀਟਿੰਗ ਵਿੱਚ ਗੁਰਦਿਆਲ ਸਿੰਘ ਰਸੀਆ ਪ੍ਰਧਾਨ, ਚਰਨਜੀਤ ਸਿੰਗ ਚੰਨੀ ਉਪ-ਚੇਅਰਮੈਨ, ਪ੍ਰਕਾਸ਼ ਸਿੰਘ, ਸਤਿੰਦਰ ਸਿੰਘ ਰਾਜਾ ਟੋਪ ਨਿਊਜ ਸੰਪਾਦਕ,ਪਲਵਿੰਦਰ ਸਿੰਘ ਪੱਪੀ, ਸੁਖਬੀਰ ਸਿੰਘ ਸ਼ਾਲੀਮਾਰ, ਸੰਦੀਪ ਸਿੰਘ ਫੁੱਲ, ਫੁੰਮਣ ਸਿੰਘ, ਅਤੁਲ ਕੁਮਾਰ, ਸਰਦਾਰਾ ਸਿੰਘ, ਰਣਬੀਰ ਸਿੰਘ ਰਾਣਾ, ਬਲਵੀਰ ਸਿੰਘ, ਹਰੀਸ਼ ਕੁਮਾਰ, ਜਸਵੰਤ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਪ੍ਰਿਥੀ ਸਿੰਘ, ਅਵਤਾਰ ਸਿੰਘ ਬੌਬੀ, ਦਲਜੀਤ ਸਿੰਘ ਰਸੀਆ, ਕੈਪਟਨ ਗੁਰਦਿਆਲ ਸਿੰਘ ਤੇ ਅੰਮ੍ਰਿਤਪਾਲ ਸਿੰਘ ਹਾਜਰ ਸਨ।