ਜਲੰਧਰ(ਵਿੱਕੀ ਸੂਰੀ ):- ਜਲੰਧਰ ਚੀਮਾ ਚੌਕ ਨੇੜੇ ਸ਼ਿਵ ਅੱਜ ਸਵੇਰੇ ਵਿਹਾਰ ‘ਚ 20 ਸਾਲਾ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਲੜਕੀ ਦੀ ਪਛਾਣ ਨਿਤਿਕਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਸਾਬਕਾ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਦੀ ਮਾਂ ਦੀ ਦੇਖਭਾਲ ਕਰਦੀ ਸੀ।ਜਿਸ ਨੇ ਅੱਜ ਸਵੇਰੇ ਆਪਣੇ ਕਮਰੇ ‘ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੌਕੇ ‘ਤੇ ਪਹੁੰਚੀ ਲੜਕੀ ਦੀ ਭਰਜਾਈ ਨੇ ਦੋਸ਼ ਲਗਾਇਆ ਕਿ ਹਾਲ ਹੀ ‘ਚ ਉਨ੍ਹਾਂ ਨੂੰ ਲੜਕੀ ਦਾ ਫੋਨ ਆਇਆ ਸੀ ਕਿ ਉਹ ਬਹੁਤ ਪਰੇਸ਼ਾਨ ਹੈ ਅਤੇ ਰੋਹਨ ਸਹਿਗਲ ਦੇ ਘਰ ਤੋਂ ਵੀ ਫੋਨ ਆਇਆ ਸੀ ਕਿ ਲੜਕੀ ਉਸ ਨੂੰ ਕਾਫੀ ਪ੍ਰੇਸ਼ਾਨ ਕਰ ਰਹੀ ਹੈ। ਪਰ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਮਾਮਲਾ ਇੰਨਾ ਵਿਗੜ ਜਾਵੇਗਾ।
ਮੌਕੇ ‘ਤੇ ਪਹੁੰਚੀ ਥਾਣਾ 7 ਦੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ, ਜਿੱਥੇ ਕਮਰੇ ਦੇ ਡਸਟਬਿਨ ‘ਚੋਂ ਪ੍ਰੈਗਨੈਂਸੀ ਕਿੱਟ ਮਿਲੀ ਪੁਲਸ ਨੇ ਕਿੱਟ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਲੜਕੀ ਦੀ ਭਰਜਾਈ ਨੇ ਸਿਵਲ ਹਸਪਤਾਲ ਪਹੁੰਚ ਕੇ ਦੋਸ਼ ਲਾਇਆ ਕਿ ਲੜਕੀ ਦੇ ਮੋਬਾਈਲ ਵਿੱਚੋਂ ਇੱਕ ਨੰਬਰ ਮਿਲਿਆ ਹੈ ਜੋ ਸ਼ੱਕੀ ਜਾਪਦਾ ਹੈ। ਪੁਲਿਸ ਇਸ ਫ਼ੋਨ ਨੰਬਰ ਨੂੰ ਟਰੇਸ ਨਹੀਂ ਕਰ ਰਹੀ ਹੈ।ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਸਾਬਕਾ ਕੌਂਸਲਰ ਰੋਹਨ ਸਹਿਗਲ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।