ਜਲੰਧਰ (ਵਿਕੀ ਸੂਰੀ)-ਜਲੰਧਰ ਬਸਤੀ ਸ਼ੇਖ ਲੜਕੀਆਂ ਦੇ ਸਕੂਲ ਕੋਲੋਂ ਦੇ ਇਲਾਕੇ ਤੋਂ ਲੁਧਿਆਣਾ ਪੁਲਿਸ ਨੇ ਰੇਡ ਮਾਰ ਕੇ ਡਾਕੇ ਨਾਲ ਸੰਬੰਧਿਤ ਵਿਅਕਤੀਆਂ ਨੂੰ ਸ਼ੱਕ ਦੀ ਬਿਨਾਅ ਤੇ ਰਾਊਂਡਅਪ ਕੀਤੇ ਗਏ l ਇਹ ਕਾਰਵਾਈ ਸਵੇਰੇ ਤੜਕਸਾਰ 2 ਵਜੇ ਹੋਈ ਹੈ l ਇਹ ਵਿਅਕਤੀ ਜਲੰਧਰ ਦੀ ਇੱਕ ਬਹੁਤ ਮਸ਼ਹੂਰ ਅਖਬਾਰ ਦਾ ਨਾਮ ਬੜੇ ਜੋਰਾਂ ਸ਼ੋਰਾਂ ਨਾਲ ਵਰਤਦਾ ਹੈ ਅਤੇ ਇਸ ਨਾਲ ਲੋਕਾਂ ਤੇ ਰੋਹਬ ਪਾ ਕੇ ਆਪਣੇ ਜਾਇਜ ਨਜਾਇਜ਼ ਕੰਮ ਕਰਾਉਂਦਾ ਹੈ ਅਤੇ ਉਸ ਅਖਬਾਰ ਦੇ ਮਾਲਕ ਨੂੰ ਇਹ ਪਤਾ ਵੀ ਨਹੀਂ ਕਿ ਇਹ ਉਨ੍ਹਾਂ ਦਾ ਨਾਮ ਵਰਤਦਾ ਹੈ l ਇਸ ਵਿਅਕਤੀ ਦੇ ਬੇਟੇ ਤੇ ਪਹਿਲਾਂ ਵੀ ਚਿੱਟੇ ਦੀ ਸਮਗਲਿੰਗ ਦੇ ਕੇਸ ਵੀ ਪੈ ਚੁੱਕੇ ਹਨ ਤੇ ਉਹ ਵੀ ਹਾਲੇ ਚੱਲ ਰਹੇ ਹਨ l ਕੁਝ ਹੀ ਦਿਨਾਂ ਦੇ ਵਿੱਚ ਇਹ ਕਰੋੜਪਤੀ ਬਣੇ ਵਿਅਕਤੀ ਦੀ ਅੱਜ ਤੱਕ ਕਿਸੇ ਨੇ ਜਾਂਚ ਨਹੀਂ ਕੀਤੀ ਇਹ ਵਿਅਕਤੀ ਕਰੋੜਪਤੀ ਦੇ ਨਾਂ ਤੇ ਵੀ ਜਾਣਿਆ ਜਾਂਦਾ ਹੈ l ਇਸ ਵਿਅਕਤੀ ਨੇ ਬਸਤੀ ਸ਼ੇਖ ਦੇ ਹੋਰ ਵਿਅਕਤੀਆਂ ਨੂੰ ਵੀ ਇਸ ਕੇਸ ਵਿੱਚ ਨਾਮਜਦ ਬਣਾਇਆ l ਜਦੋਂ ਵੈਲਕਮ ਪੰਜਾਬ ਦੀ ਟੀਮ ਨੇ ਖੋਖ ਕੀਤੀ ਤਾਂ ਪਤਾ ਲੱਗਿਆ ਕਿ ਲੁਧਿਆਣਾ ਦੇ ਸਰਾਬਾ ਨਗਰ ਇਲਾਕੇ ਵਿੱਚ ਜੋ ਡਕੈਤੀ ਹੋਈ ਹੈ ਉਸ ਨਾਲ ਸੰਬੰਧਿਤ ਇਹ ਕੇਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਖੁਲਾਸੇ ਕਰਾਂਗੇ l
