ਪੰਜਾਬ ਦੇ 12 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ: ਸਾਰੇ ਜ਼ਿਲ੍ਹਿਆਂ ‘ਚ ਪਹੁੰਚਿਆ ਮੌਸਮ, ਫ਼ਿਰੋਜ਼ਪੁਰ ਹੈ ਸਭ ਤੋਂ ਗਰਮ, ਤਿੰਨ ਦਿਨ ਮੀਂਹ ਪੈਣ ਦਾ ਅਨੁਮਾਨ ਪੰਜਾਬ ਵਿਚ ਮਾਨਸੂਨ ਪਹੁੰਚ ਚੁੱਕਾ ਹੈ। ਅੱਜ ਮੌਸਮ ਵਿਭਾਗ ਨੇ ਸੂਬੇ ਦੇ 8 ਜ਼ਿਲ੍ਹਿਆਂ ਵਿਚ ਮੀਂਹ ਲਈ ਯੈਲੋ ਅਲਰਟ ਅਤੇ ਚਾਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ ਤਿੰਨ ਦਿਨਾਂ ਤੱਕ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਫ਼ਿਰੋਜ਼ਪੁਰ 24 ਘੰਟਿਆਂ ‘ਚ ਸਭ ਤੋਂ ਗਰਮ ਰਿਹਾ ਹੈ। ਇੱਥੇ 42.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।ਵਿਭਾਗ ਵੱਲੋਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ ਪਟਿਆਲਾ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਮੀਂਹ ਦੀ ਸੰਭਾਵਨਾ ਹੈ। ਜਦੋਂ ਕਿ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ ਬਹੁਤ ਭਾਰੀ ਮੀਂਹ ਦਾ ਔਰੇਂਜ ਅਲਰਟ ‘ਤੇ ਹਨ।
ਤਹਿਸੀਲ ਪੱਧਰ ‘ਤੇ ਸਵੇਰੇ 9 ਵਜੇ ਤੱਕ ਰਾਜਪੁਰਾ, ਡੇਰਾਬੱਸੀ, ਫਤਹਿਗੜ੍ਹ ਸਾਹਿਬ, ਮੁਹਾਲੀ, ਬੱਸੀ ਪਠਾਣਾਂ, ਖਰੜ ਵਿੱਚ 30 ਤੋਂ 40 ਕਿਲੋ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਮੱਧਮ ਮੀਂਹ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਪਟਿਆਲਾ, ਰਾਜਪੁਰਾ ਡੇਰਾਬੱਸੀ, ਫਤਹਿਗੜ੍ਹ ਸਾਹਿਬ, ਮੁਹਾਲੀ, ਬੱਸੀ ਪਠਾਣਾ, ਫਗਵਾੜਾ, ਜਲੰਧਰ ਦੋ, ਬਲਾਚੌਰ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ, ਹੁਸ਼ਿਆਰਪੁਰ, ਬਾਬਾ ਬਕਾਲਾ, ਬਟਾਲਾ, ਭੁਲੱਥ, ਦਸੂਹਾ, ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਮਾਨਸੂਨ ਪੰਜਾਬ ਪਹੁੰਚ ਗਿਆ ਹੈ ਪਰ ਹੁਣ ਤੱਕ ਉਮੀਦ ਮੁਤਾਬਕ ਮੀਂਹ ਨਹੀਂ ਪੈ ਰਿਹਾ। ਇਸ ਕਾਰਨ ਗਰਮੀ ਅਤੇ ਨਮੀ ਹੈ। 24 ਘੰਟਿਆਂ ‘ਚ 2 ਜ਼ਿਲਿਆਂ ‘ਚ ਬਾਰਿਸ਼ ਹੋਈ ਹੈ। ਇਨ੍ਹਾਂ ਵਿੱਚ ਮੁਹਾਲੀ ਵਿੱਚ 17.5 ਮਿਲੀਮੀਟਰ ਅਤੇ ਰੂਪਨਗਰ ਵਿੱਚ 5.5 ਮਿਲੀਮੀਟਰ ਮੀਂਹ ਸ਼ਾਮਲ ਹੈ।