ਸੰਗਰੂਰ: ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਸੰਗਰੂਰ ਵੱਲੋਂ ਸ਼ਿਵਮ ਕਲੋਨੀ ਵਿਖੇ ਸੰਸਥਾ ਦੀ ਕੌਮੀ ਚੇਅਰਪਰਸਨ ਇਸਤਰੀ ਵਿੰਗ ਮੈਡਮ ਨੀਰੂ ਤੁਲੀ ਦੀ ਪ੍ਰਧਾਨਗੀ ਹੇਠ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਨੰਨੀਆਂ ਨੰਨੀਆਂ ਨਵ ਜੰਮੀਆਂ 11 ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਅਵਤਾਰ ਸਿੰਘ ਚੇਅਰਮੈਨ ਅਡਵਾਈਜ਼ਰੀ ਕਮੇਟੀ, ਜਸਵੀਰ ਸਿੰਘ ਚੇਅਰਮੈਨ ਐਂਟੀ ਕ੍ਰਾਇਮ ਸੈੱਲ, ਪਰਦੀਪ ਕੁਮਾਰ ਸੰਗਰੂਰ, ਸਨਦੀਪ ਕੌਰ ਗਿੱਲ ਚੇਅਰਪਰਸਨ ਇਸਤਰੀ ਵਿੰਗ ਪਟਿਆਲਾ, ਰਵਿੰਦਰ ਸਿੰਘ ਸੈਕਟਰੀ ਪਟਿਆਲਾ, ਮਨਪ੍ਰੀਤ ਕੌਰ ਉਪ ਚੇਅਰਪਰਸਨ ਇਸਤਰੀ ਵਿੰਗ ਪਟਿਆਲਾ, ਗੁਰਪੰਥ ਸਿੰਘ ਮੀਤ ਪ੍ਰਧਾਨ ਪਟਿਆਲਾ, ਜਸਵੀਰ ਕੌਰ ਚੇਅਰਪਰਸਨ ਮੈਡੀਕਲ ਸੈਲ, ਸਨਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਅਤੇ ਜਸਵੀਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਨਵ ਜੰਮੀਆਂ ਧੀਆਂ ਨੂੰ ਗਰਮ ਕੱਪੜੇ, ਸ਼ਾਲ , ਅਤੇ ਮਠਿਆਈਆਂ ਮੂੰਗਫਲੀ ਰਿਓੜੀਆਂ ਦੇ ਕੇ ਮਾਣ ਸਨਮਾਨ ਕੀਤਾ ਗਿਆ।ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਲੋਕ ਧੀਆਂ ਦਾ ਸਤਿਕਾਰ ਪੁਤਰਾਂ ਦੀ ਤਰ੍ਹਾਂ ਕਰ ਰਹੇ ਹਨ ਕਿਉਂਕਿ ਹੁਣ ਧੀਆਂ ਹਰ ਖੇਤਰ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ।ਇਸ ਮੌਕੇ ਨੀਰੂ ਤੁਲੀ ਨੇ ਬੋਲਦਿਆਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਹ ਕੇ ਦਿਲ ਵਿੱਚ ਬਹੁਤ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਹੈ। ਸਾਨੂੰ ਆਪਣੇ ਬੱਚਿਆਂ ਨੂੰ ਸਹੀ ਸੰਸਕਾਰ ਦੇਣੇ ਚਾਹੀਦੇ ਹਨ ਤਾਂ ਜੋ ਆਪ ਵਧੀਆ ਬਣਕੇ ਸਮਾਜ ਨੂੰ ਵਧੀਆ ਬਣਾ ਸਕਣ। ਪੂਰੀ ਟੀਮ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਮਾਣ ਸਨਮਾਨ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ, ਐਡਵੋਕੇਟ ਅਮਨ ਸ਼ਰਮਾ ਕੁਲਦੀਪ ਕੌਰ, ਰੋਹਿਤ ਕੁਮਾਰ, ਬਾਣੀ ਤੁਲੀ, ਮਲਕੀਤ ਸਿੰਘ ਤਰੰਜੀ ਖੇੜਾ, ਮਨਦੀਪ ਸਿੰਘ, ਕੁਲਦੀਪ ਸਿੰਘ, ਜਰਨੈਲ ਸਿੰਘ, ਸਿਮਰਜੀਤ ਸਿੰਘ, ਅਵਤਾਰ ਸਿੰਘ ਸੁਮਨ ਨੰਦਾ, ਵਿਸ਼ਾਲੀ ਅਤੇ ਰਾਜਵੀਰ ਕੌਰ ਆਦਿ ਨੇ ਵੀ ਧੀਆਂ ਦੀ ਲੋਹੜੀ ਵਿੱਚ ਸ਼ਮੂਲੀਅਤ ਕੀਤੀ।