ਅੰਮ੍ਰਿਤਸਰ – ਸਥਾਨਕ ਸ਼ਹਿਰ ਦੇ ਹਲਕਾ ਮਜੀਠਾ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਸਰੀ ਸ਼ਹਿਰ ‘ਚ ਸੜਕ ਹਾਦਸੇ ’ਚ ਮੌਤ ਹੋ ਗਈ। ਨੌਜਵਾਨ ਗੁਰਸਾਹਿਬ ਸਿੰਘ ਦੀ ਮੌਤ ਸਬੰਧੀ ਉਹਨਾਂ ਦੇ ਮਾਮਾ ਸੁਖਚੈਨ ਸਿੰਘ ਸੁੱਖ ਭੰਗੂ ਨੇ ਦੱਸਿਆ ਕਿ ਗੁਰਸਾਹਬ ਸਿੰਘ ਉਮਰ ਕਰੀਬ 23 ਸਾਲ ਪੁੱਤਰ ਪਲਵਿੰਦਰ ਸਿੰਘ ਬਾਠ ਪਿੰਡ ਮਹੱਧੀਪੁਰ ਪੁਲਸ ਥਾਣਾ ਮਜੀਠਾ 1 ਮਹੀਨਾ ਪਹਿਲਾਂ 13 ਮਾਰਚ, 2024 ਨੂੰ ਹੀ ਕੈਨੇਡਾ ਦੇ ਸਰੀ ਸ਼ਹਿਰ ਵਿਚ ਪੜ੍ਹਾਈ ਲਈ ਗਿਆ ਸੀ ਕਿ ਇਹ ਹਾਦਸਾ ਵਾਪਰ ਗਿਆ। ਜਦੋਂ ਉਹ 13 ਅਪ੍ਰੈਲ, 2024 ਨੂੰ ਕਾਲਜ ਤੋਂ ਪੈਦਲ ਆ ਰਿਹਾ ਸੀ ਤਾਂ ਅਚਾਨਕ ਇਕ ਵੱਡਾ ਸੜਕ ਹਾਦਸਾ ਵਾਪਰਿਆ, ਜਿਥੇ 3 ਓਵਰ ਸਪੀਡ ਗੱਡੀਆਂ ਆਪਸ ’ਚ ਟਕਰਾਅ ਗਈਆਂ ਤੇ ਗੁਰਸਾਹਿਬ ਸਿੰਘ ਵੀ ਉਨ੍ਹਾਂ ਗੱਡੀਆਂ ਦੀ ਲਪੇਟ ’ਚ ਆ ਗਿਆ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਗੁਰਸਾਹਿਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮਦਦ ਮੰਗੀ ਹੈ ਤਾਂ ਜੋ ਉਨ੍ਹਾਂ ਨੂੰ ਪੁੱਤਰ ਦੀ ਮ੍ਰਿਤਕ ਦੇਹ ਲਿਆਉਣ ਲਈ ਜਲਦੀ ਕੈਨੇਡਾ ਦਾ ਵੀਜ਼ਾ ਦਿੱਤਾ ਜਾਵੇ। Post Views: 2,120 Related ਸੰਪਾਦਨਾ ਨੈਵੀਗੇਸ਼ਨ ਭਾਰਤ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ: ਅਮਰੀਕਾ ਬਰਡ ਫਲੂ ਨੇ ਵਧਾਈ ਟੈਨਸ਼ਨ