Skip to content
ਦੀਪਿਕਾ ਪਾਦੂਕੋਣ ਜਲਦ ਹੀ ਪਤੀ ਰਣਵੀਰ ਸਿੰਘ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੀ ਹਨ ਹੈ। ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ। ਅਦਾਕਾਰਾ ਦੇ ਬੇਬੀ ਬੰਪ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ, ਉਥੇ ਹੀ ਦੀਪਿਕਾ ਪਾਦੂਕੋਣ ਵੀ ਖੁੱਲ੍ਹ ਕੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਉਂਦੀ ਹਨ।ਇਸੀ ਵਿਚਾਲੇ ਅਦਾਕਾਰਾ ਦੀ ਡਿਲਵਰੀ ਡੇਟ ਦਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਦੀਪਿਕਾ ਅਤੇ ਰਣਵੀਰ ਆਪਣੇ ਬੱਚੇ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਕੜੀ ‘ਚ ਉਨ੍ਹਾਂ ਨੇ ਬੱਚੇ ਨੂੰ ਲੈ ਕੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਸਭ ਕੁਝ ਯੋਜਨਾ ਅਨੁਸਾਰ ਹੁੰਦਾ ਹੈ, ਤਾਂ ਉਹ 28 ਸਤੰਬਰ ਨੂੰ ਦੱਖਣੀ ਬੰਬਈ ਸਥਿਤ ਹਸਪਤਾਲ ਵਿੱਚ ਬੱਚੇ ਨੂੰ ਜਨਮ ਦੇਵੇਗੀ। ਹਾਲ ਹੀ ‘ਚ ਦੀਪਿਕਾ ਹਰ ਪਲ ਦਾ ਆਨੰਦ ਲੈ ਰਹੀ ਹੈ, ਜਿਸ ਲਈ ਉਨ੍ਹਾਂ ਨੇ ਕੰਮ ਤੋਂ ਬ੍ਰੇਕ ਲਿਆ ਹੈ।
ਇਸ ਤੋਂ ਇਲਾਵਾ ਜੇਕਰ ਦੀਪਿਕਾ ਦੀ ਮੈਟਰਨਿਟੀ ਲੀਵ ਦੀ ਗੱਲ ਕਰੀਏ ਤਾਂ ਅਭਿਨੇਤਰੀ ਮਾਰਚ 2025 ਤੱਕ ਬ੍ਰੇਕ ‘ਤੇ ਹੋਵੇਗੀ। ਦੀਪਿਕਾ ਨੇ ਇਸ ਬ੍ਰੇਕ ਲਈ ਕਾਫੀ ਸਮਾਂ ਪਹਿਲਾਂ ਅਪਲਾਈ ਕੀਤਾ ਸੀ। ਦੀਪਿਕਾ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਇਹ ‘ਸਿੰਘਮ ਅਗੇਨ’ ਹੋਵੇਗੀ। ਇਸ ਦੇ ਨਾਲ ਹੀ ਇਸ ਸਾਲ ਜਨਵਰੀ ‘ਚ ਰਿਤਿਕ ਰੋਸ਼ਨ ਨਾਲ ਉਸ ਦੀ ਫਿਲਮ ‘ਫਾਈਟਰ’ ਰਿਲੀਜ਼ ਹੋਈ ਸੀ।
Post Views: 2,175
Related