ਕਿਸਾਨ ਮਜ਼ਦੂਰ ਆਪਣੀਆਂ ਹੱਕੀ ਮੰਗਾਂ ਨੂੰ ਲੇ ਕੇ ਪਿਛਲੇ ਕਈ ਦਿਨਾਂ ਤੱਕ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ ਪਰ ਸਰਕਾਰ ਇਸ ਕਦਰ ਬੇ ਮੁੱਖ ਹੋ ਕੇ ਬੈਠੀ ਹੈ ਕਿ ਉਸ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਤਾਂ ਕੀ ਦੇਣਾ ਉਲਟਾਂ ਉਹਨਾਂ ਤੇ ਅੱਥਰੂ ਗੈਸ ਦੇ ਗੋਲੇ ,ਪੈਟਰੋਲ ਬੰਬ,ਪਲਾਸਟਿਕ ਦੀਆਂ ਗੋਲੀਆਂ ,ਅਤੇ ਹੋਰ ਮਾਰੂ ਸਾਧਨਾਂ ਦੇ ਨਾਲ ਨਾਲ ਕਿਸਾਨਾਂ ਤੇ ਸਿੱਧੀਆਂ ਅਸਲੀ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਰਹੀ ਹੈ ।ਜਿਸ ਦਾ ਦੇਸ਼ ਦੀ ਜਨਤਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਕਰਕੇ ਲੰਘੇ ਕੱਲ ਪੰਜਾਬ ਭਰ ਵਿੱਚ ਅਣਗਿਣਤ ਥਾਂਵਾਂ ਤੇ ਖੱਟੜ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕ ਮੁਜ਼ਾਹਰੇ ਕੀਤੇ ਗਏ।ਇਸੇ ਤਰਜ਼ ਤੇ ਜਲੰਧਰ ਜਿਲੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਓਡੀ ਅਗਵਾਈ ਵਿਚ ਸ਼ਾਹਕੋਟ ਅਤੇ ਲੋਹੀਆਂ ਵਿਖੇ ਕਿਸਾਨਾਂ ਮਜ਼ਦੂਰਾਂ ਵੱਲੋ ਪੁਤਲੇ ਫੂਕ ਕੇ ਆਪਣਾ ਰੋਸ ਪਰਗਟ ਕੀਤਾ ਗਿਆ । ਉਹਨਾਂ ਕਿਹਾ ਕਿ ਜੇਕਰ ਅਸੀਂ ਦੇਸ਼ ਨੂੰ ਨਸ਼ਾ ਮੁਕਤ ਕਰਨਾ ਹੈ ,

    ਮਜ਼ਦੂਰਾਂ ਨੂੰ 200 ਦਿਨ ਰੋਜ਼ਗਾਰ ਦਿਵਾਉਣਾ ਹੈ , ਮਜ਼ਦੂਰ ਨੂੰ 800 ਰੂ ਦਿਹਾੜੀ ਦਵਾਉਣੀ ਹੈ ,ਬੇ ਰੋਜ਼ਗਾਰੀ ਦੂਰ ਕਰਨੀ ਹੈ ,ਕਿਸਾਨਾਂ ਅਤੇ ਮਜ਼ਦੂਰਾਂ ਵਾਸਤੇ ਘੱਟੋ ਘੱਟ 10 ਹਜ਼ਾਰ ਰੂ : ਬੁਡਾਪਾ ਪੈਂਸ਼ਨ ਲੈਣੀ ਹੈ ,ਫਸਲਾਂ ਦੇ ਲਾਹੇਵੰਦ ਭਾਅ ਲੈਣੇ ਹਨ ,ਭਾਰਤ ਨੂੰ WTO ਦੀਆਂ ਨੀਤੀਆਂ ਤੋਂ ਬਾਹਰ ਕਰਨਾਂ ਹੈ ,ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣੀਆਂ ਹਨ ,ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣਾ ਹੈ , ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਵਾਉਣੇ ਹਨ,ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਹੈ , ਡਾ ਸਵਾਮੀਨਾਥਨ ਕਮਿਸ਼ਨ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਲੈਣੇ ਹਨ,ਸਾਰੀਆਂ ਫਸਲਾਂ ਤੇ ਸਰਕਾਰੀ ਖਰੀਦ ਦਾ ਕਨੂੰਨ ਬਣਾਉਣਾ ਹੈ , ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਹੋਏ ਪਰਚੇ‌ ਰੱਦ ਕਰਵਾਉਣੇ ਹਨ, ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾ ਮਜ਼ਦੂਰਾ ਦੇ ਮੁਆਵਜ਼ੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿਵਾਉਣੀ ਹੈ , ਲਖੀਮਪੁਰ ਖੀਰੀ ਮਾਮਲੇ ਤੇ ਇਨਸਾਫ਼ ਲੈਣਾ ਹੈ ਤਾਂ ਹਰ ਹਾਲਤ ਵਿੱਚ ਸਾਨੂੰ ਦਿੱਲੀ ਮੋਰਚੇ ਨੂੰ ਕਾਮਯਾਬ ਕਰਨਾਂ ਪਵੇਗਾ ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।