ਜਲੰਧਰ (ਵਿੱਕੀ ਸੂਰੀ) : ਇੰਡੀਅਨ ਰੈੱਡ ਕਰਾਸ ਸੋਸਾਇਟੀ ਪੰਜਾਬ ਰਾਜ ਸ਼ਾਖਾ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਜ਼ਿਲ੍ਹਾ ਸਿਹਤ ਵਿਭਾਗ ਜਲੰਧਰ ਦੀ ਤਰਫ਼ੋਂ ਸ਼੍ਰੀ ਵਿਸ਼ੇਸ ਸਾਰੰਗਲ( ਡਿਪਟੀ ਕਮਿਸ਼ਨਰ ਜਲੰਧਰ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ , ਸ੍ਰੀ ਇੰਦਰਦੇਵ ਸਿੰਘ ਮਿਨਹਾਸ (ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਜਲੰਧਰ) ਦੀ ਹਾਜਰੀ ਵਿਚ ਰਾਸ਼ਨ ਵੰਡ ਸਮਾਰੋਹ ਸਤਿਗੁਰੁ ਕਬੀਰ ਮੰਦਿਰ ਭਾਰਗੋ ਕੈਂਪ ਜਲੰਧਰ ਵਿਖੇ ਕੀਤਾ ਗਿਆ ! ਇਸ ਮੌਕੇ ਉਤੇ 50 ਟੀ.ਬੀ ਦੇ ਮਰੀਜਾਂ ਨੂੰ ਰਾਸ਼ਨ ਕਿੱਟਸ, ਸਾਬਣ, ਮਾਸਕ, ਸੈਨੀਟਾਈਜ਼ਰ ਅਤੇ ਬਿਸਕੁਟ ਵੰਡੇ ਗਏ ਅਤੇ ਨੁੱਕੜ ਨਾਟਕ ਵੀ ਕਾਰਵਾਈਆ ਗਿਆ! ਜਿਸ ਰਾਹੀਂ ਆਮ ਜਨਤਾ ਨੂੰ ਸੁਚੇਤ ਕੀਤਾ ਗਿਆ ਕਿ T.B ਦੀ ਇਕ ਇਲਾਜਯੋਗ ਬਿਮਾਰੀ ਹੈ! ਤੇ ਅਤੇ ਜਾਦੂ ਟੂਨਿਆਂ ਅਤੇ ਬਾਬਿਆਂ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ ਸਗੋਂ ਸਹੀ ਟਾਈਮ ਉੱਤੇ ਟਰੀਟਮੈਂਟ ਲੈ ਕੇ ਇਸ ਬਿਮਾਰੀ ਤੋਂ ਰਾਹਤ ਪਾਈ ਜਾ ਸਕਦੀ ਹੈ!ਇਸ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸ਼੍ਰੀ ਇੰਦਰ ਦੇਵ ਸਿੰਘ ਮਿਨਹਾਸ ਵਲੋ ਦੱਸਿਆ ਗਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਟੀ.ਬੀ ਦੇ ਖ਼ਾਤਮੇ ਲਈ ਰੈੱਡ ਕਰਾਸ ਸੁਸਾਇਟੀ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਰੈੱਡ ਕਰਾਸ ਸੁਸਾਇਟੀ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਇਸ ਮੌਕੇ ਤੇ ਡਾ. ਰਿਤੂ ( ਜਿਲ੍ਹਾ ਟੀ . ਬੀ ਅਫ਼ਸਰ ਜਲੰਧਰ) Raibhya( State co-ordinator) ਗੁਰੂਪ੍ਰੀਤ ਸਟੇਟ ਅਕਾਊਂਟ ਆਫਿਸਰ)ਮੈਡਮ ਨੀਲਾਮ (ਟ੍ਰੀਟਮੈਂਟ ਆਰਗਨਿਜ਼ਰ) ਰਾਕੇਸ਼ ਕੁਮਾਰ (ਪ੍ਰਧਾਨ ਸਤਿਗੁਰੂ ਕਬੀਰ ਮੰਦਿਰ) ਸਤੀਸ਼ ਬਿੱਲਾ, ਜਿਤੇਂਦਰ ਸੋਨੀ, ਹਰਦੇਸ ਸੋਨੀ, ਮਨਪ੍ਰੀਤ ਸਿੰਘ, ਲੱਕੀ, ਕਰਨ ਕੁਮਾਰ, ਗੁਲਸ਼ਨ , ਰਮਿਤ, ਰਿਤੇਸ਼, ਸ੍ਰੀ ਚਰਨਜੀਤ , ਸ਼ੀਨੁ ਵਿਵੇਕ, ਸੁਨੀਤਾ ਦੇਵੀ, ਅਤੇ ਸੁਨੀਲ ਕੁਮਾਰ ਜਲੰਧਰ ਹਾਜ਼ਰ ਸਨ।