ਫਰੀਦਕੋਟ (ਵਿਪਨ ਕੁਮਾਰ ਮਿਤੱਲ) :- ਛੋਟੋ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਲਈ ਚੱਲ ਰਹੇ ਸ਼ਹੀਦੀ ਸਪਤਾਹ ਦੌਰਾਨ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਨੇ ਲੋੜਵੰਦਾਂ ਨੂੰ ਗਰਮ ਕੰਬਲ ਵੰਡਣ ਦੀ ਸੇਵਾ ਕੀਤੀ ਇਸੇ ਲੜੀ ਤਹਿਤ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਵੱਲੋਂ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਅੱਜ ਅਖੀਰਲੇ ਦਿਨ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਅੰਗਹੀਣਾਂ ਨੂੰ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਕੰਬਲ ਵੰਡੇ ਗਏ ਜਿਸ ਦੀ ਸ਼ੁਰੂਆਤ ਰੈਸਟ ਹਾਊਸ ਫਰੀਦਕੋਟ ਤੋਂ ਕੀਤੀ ਗਈ ਜਿੱਥੇ ਮੁੱਖ ਮਹਿਮਾਨ ਵਜੋਂ ਪ੍ਰਵਾਸੀ ਭਾਰਤੀ ਅਮਰੀਕਾ ਨਿਵਾਸੀ ਪ੍ਰਦੀਪ ਸ਼ਰਮਾ ਸ਼ਾਮਿਲ ਹੋਏ ਅਤੇ ਅੰਗਹੀਣਾਂ ਨੂੰ ਕੰਬਲ ਵੰਡਣ ਦੀ ਰਸਮ ਅਦਾ ਕੀਤੀ।ਉਹਨਾ ਨੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਉਹਨਾ ਕਿਹਾ ਕਿ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡਾ ਧਰਮ ਹੈ।ਉਹਨਾ ਸੁਸਾਇਟੀ ਦੇ ਨੇਕ ਕਾਰਜ ਤੋਂ ਖੁਸ਼ ਹੋ ਕੇ ਇਸ ਕਾਰਜ ਲਈ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੂੰ 3100/- ਰੁਪੈ ਦਿੱਤੇ ।ਸ਼੍ਰੀ ਸੁਰੇਸ਼ ਅਰੋੜਾ ਅਤੇ ਮੈਂਬਰਾਂ ਨੇ ਸ਼੍ਰੀ ਪ੍ਰਦੀਪ ਸ਼ਰਮਾ ਦਾ ਧੰਨਵਾਦ ਕੀਤਾ। ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਤੇ ਜਦੋਂ ਵੀ ਕਦੇ ਸੰਕਟ ਦਾ ਸਮਾ ਆਇਆ ਹੈ ਤਾਂ ਸਿੱਖਾਂ ਦੇ ਨਾਲ ਨਾਲ ਕੁਝ ਗੈਰ ਸਿੱਖਾਂ ਨੇ ਵੀ ਤਨ,ਮਨ ਅਤੇ ਧਨ ਨਾਲ ਆਪਣਾ ਵਿਲੱਖਣ ਤੇ ਵਿਸ਼ੇਸ਼ ਯੋਗਦਾਨ ਪਾਇਆ ਹੈ।ਇਸ ਤਰ੍ਹਾਂ ਦਾ ਯੋਗਦਾਨ ਪਾਉਣ ਵਾਲਿਆਂ ਵਿੱਚ ਹੀ ਸ਼ਾਮਿਲ ਹੈ ਗੁਰੂ ਪਰਿਵਾਰ(ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ)ਪ੍ਰਤੀ ਅਤਿ ਪਿਆਰ ਤੇ ਸਤਿਕਾਰ ਦੀ ਭਾਵਨਾ ਰੱਖਣ ਵਾਲੇ ਦੀਵਾਨ ਟੋਡਰ ਮੱਲ ਜੀ ਦਾ ਨਾਮ ਹੈ।ਸ਼੍ਰੀ ਅਰੋੜਾ ਨੇ ਕਿਹਾ ਕਿ ਬਾਬਾ ਜੋਰਾਵਰ ਸਿੰਘ,ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਆਪਣੇ ਕੋਲੋਂ ਵੱਡਾ ਧਨ ਖਰਚ ਕਰ ਪੂਰੇ ਸਨਮਾਨ ਸਹਿਤ ਅੰਤਿਮ ਸੰਸਕਾਰ ਕਰਨ ਵਾਲੇ ਸੇਠ ਟੋਡਰ ਮੱਲ ਦਾ ਸਿੱਖ ਸਮਾਜ ਰਹਿੰਦੀ ਦੁਨੀਆਂ ਤੱਕ ਰਿਣੀ ਰਹੇਗਾ।ਬਾਬਾ ਫਰੀਦ ਅੰਗਹੀਣ ਵੈਲਫੇਅਰ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਸ਼੍ਰੀ ਹਰਸੰਗੀਤ ਸਿੰਘ ਗਿੱਲ ਨੇ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਪ੍ਰੈਸ ਸਕੱਤਰ ਸ਼੍ਰੀ ਜਸਬੀਰ ਜੱਸੀ,ਵਿਨੋਦ ਕੁਮਾਰ,ਭਾਰਤ ਭੂਸ਼ਣ ਜਿੰਦਲ,ਜੀਤ ਸਿੰਘ ਸਿੱਧੂ,ਰਜਵੰਤ ਸਿੰਘ,ਸਤਨਾਮ ਸਿੰਘ ਬਤਰਾ ਅਤੇ ਕਮਲ ਬੱਸੀ ਹਾਜਰ ਸਨ।