ਆਈ.ਐਮ.ਏ. ਕ੍ਰਿਕਟ ਦੀ ਲਤ ਡਾਕਟਰਾਂ ਨੂੰ ਮਾਰਦੀ ਹੈ

ਜਲੰਧਰ ਇੰਡੀਆ ਮੈਡੀਕਲ ਐਸੋਸੀਏਸ਼ਨ ਦੇ ਲੋਕਲ ਬਰਾਂਚ ਦੇ ਡਾਕਟਰ ਤੇ ਇਹਨਾਂ ਦਿਨੀ ਕ੍ਰਿਕਟ ਦਾ ਖੁਮਾਰ ਚੜਿਆ ਹੋਇਆ ਹੈ। ਸਾਰਾ ਦਿਨ ਹਸਪਤਾਲ ਵਿੱਚ ਮਰੀਜ਼ਾਂ ਦੇ ਇਲਾਜ ਵਿਚ ਵਿਅਸਤ ਰਹਿਣ ਵਾਲੇ ਆਈ ਐਮ ਏ ਦੇ ਡਾਕਟਰ ਖੇਡ ਮੈਦਾਨ ਵਿੱਚ ਬੱਲਾ ਅਤੇ ਬੋਲ ਫੜੇ ਨਜ਼ਰ ਆ ਰਹੇ ਹਨ ਚੋਕੇ ਅਤੇ ਛੱਕਿਆਂ ਦੀ ਬਰਸਾਤ ਕਰਕੇ ਆਪਣਾ ਦਬਦਬਾ ਕਾਇਮ ਕਰ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਆਪਣਾ ਹੁਨਰ ਦਿਖਾ ਰਹੇ ਹਨ । ਇਦਾਂ ਦਾ ਹੀ ਕੁਝ ਅਜਬ ਗਜਬ ਨਜ਼ਾਰਾ ਹੰਸਰਾਜ ਸਟੇਡੀਅਮ ਖੇਡ ਮੈਦਾਨ ਵਿੱਚ ਦੇਖਣ ਨੂੰ ਮਿਲਿਆ ਹੈ ।
ਆਈ ਐਮ ਏ ਕ੍ਰਿਕਟ ਟੀਮ ਦੇ ਆਰਗਨਾਈਜ਼ਰ ਡਾਕਟਰ ਅਰੁਣ ਮੱਕੜ ਨੇ ਦੱਸਿਆ ਹੈ ਕਿ ਸ਼ਨੀਵਾਰ ਰਾਤ ਨੂੰ ਹੰਸਰਾਜ ਸਟੇਡੀਅਮ ਵਿੱਚ ਸੈਮੀਫਾਈਨਲ ਅਤੇ ਫਾਈਨਲ ਮੈਚ ਖੇਡਿਆ ਜਾਵੇਗਾ ।