ਪਿੰਡਾਂ ਤੋਂ ਲੈ ਕੇ ਸ਼ਹਿਰਾਂ ਅਤੇ ਬਾਜ਼ਾਰਾਂ ਤੋਂ ਲੈ ਕੇ ਗਲੀ-ਮੁਹੱਲਿਆਂ ਤੱਕ ਹਰ ਥਾਂ ਆਵਾਰਾ ਕੁੱਤਿਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਅਵਾਰਾ ਕੁੱਤੇ, ਜਦੋਂ ਵੀ ਅਸੀਂ ਅਵਾਰਾ ਕੁੱਤਿਆਂ ਦਾ ਨਾਮ ਲੈਂਦੇ ਹਾਂ ਤਾਂ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਕੁੱਤਿਆਂ ਦੇ ਵੱਡੇ ਵੱਡੇ ਫਿਰਦੇ ਝੁੰਡ ਸਾਡੀਆਂ ਅੱਖਾਂ ਅੱਗੇ ਆ ਜਾਂਦੇ ਹਨ ਅਵਾਰਾ ਕੁੱਤਿਆਂ ਨੇ ਹੁਣ ਤੱਕ ਇੱਕ ਨਹੀਂ ਅਨੇਕਾਂ ਵਾਰ ਇਨਸਾਨਾਂ ਖਾਸ ਕਰ ਬੱਚਿਆਂ ਦਾ ਨੁਕਸਾਨ ਕੀਤਾ ਹੈ ਅਕਸਰ ਹੀ ਆਮ ਕੋਈ ਨਾ ਕੋਈ ਖਬਰ ਸਾਹਮਣੇ ਆ ਜਾਂਦੀ ਹੈ ਇਹਦਾ ਹੀ ਜਲੰਧਰ ਦੇ ਸਰਕਟ ਹਾਊਸ ਵਿੱਚ ਕੁੱਤਿਆਂ ਦੀ ਵੱਡੀ ਭਰਮਾਰ ਦੇਖਣ ਨੂੰ ਮਿਲੀ ਹੈ ਪ੍ਰਸ਼ਾਸਨ ਬਹੁਤ ਬੇਫਲ ਸਾਬਿਤ ਹੋ ਰਿਹਾ ਹੈ ਅਤੇ ਲੀਡਰਾਂ ਦੇ ਗੰਨਮੈਨਾਂ ਨੂੰ ਆਪਣੇ ਹਥਿਆਰ ਹੱਥਾਂ ਵਿੱਚ ਫੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਅਵਾਰਾ ਕੁੱਤਿਆਂ ਦੇ ਡਰ ਦੇ ਨਾਲ ਹਥਿਆਰਾਂ ਨੂੰ ਹੱਥ ਦੇ ਵਿੱਚ ਫੜਨਾ ਪੈ ਰਿਹਾ ਹੈ|
ਪ੍ਰਸ਼ਾਸਨ ਪੁਲਿਸ ਹਾਲੇ ਵੀ ਹਰਕਤ ਵਿੱਚ ਆ ਜਾਵੇ ਚੰਗਾ ਹੋਵੇਗਾ ਇਹਨਾਂ ਅਵਾਰਾ ਕੁੱਤਿਆਂ ਦਾ ਖਾਤਮਾ ਕੀਤਾ ਜਾ ਸਕੇ ਇਹ ਅਵਾਰਾ ਕੁੱਤੇ ਇਕੱਲੇ ਜਲੰਧਰ ਦੇ ਸਰਕਟ ਹਾਊਸ ਵਿੱਚ ਨਹੀਂ ਸਮੁੱਚੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਰਹੇ ਹਨ ਜੋ ਲੋਕਾਂ ਨੂੰ ਵੱਢਦੇ ਟੁਕਦੇ ਹਨ ਇਸ ਲਈ ਪੰਜਾਬ ਸਰਕਾਰ ਇਸ ਪਾਸੇ ਨੂੰ ਧਿਆਨ ਦੇਵੇ ਤਾਂ ਕਿ ਕੋਈ ਵੀ ਬੱਚਾ ਜਾਂ ਹੋਰ ਵਿਅਕਤੀ ਇਹਨਾਂ ਅਵਾਰਾ ਕੁੱਤਿਆਂ ਦੀ ਮਾਰ ਦਾ ਸ਼ਿਕਾਰ ਨਾ ਹੋ ਸਕੇ।