ਫਿਰੋਜਪੁਰ. (ਜਤਿੰਦਰ ਪਿੰਕਲ)
ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਗਠਿਤ ਕੀਤੇ ਗਏ ਰੈੱਡ ਰਿਬਨ ਕਲੱਬ ਦੁਆਰਾ ” ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ : ਕਾਰਨ ਅਤੇ ਰੋਕਥਾਮ” ਵਿਸ਼ੇ ਉਪਰ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਦੇ ਬੁਲਾਰੇ ਸ. ਬਾਬੂ ਸਿੰਘ ਬਰਾੜ ਇੱਕ ਉੱਘੇ ਸਮਾਜ ਸੇਵੀ ਅਤੇ ਕਾਲਜ ਦੇ 70ਵਿਆਂ ਵਿੱਚ ਰਹੇ ਵਿਦਿਆਰਥੀ ਸਨ । ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਅਤੇ ਸੀਨੀਅਰ ਅਧਿਆਪਕ ਪ੍ਰੋ.ਰਾਜੇਸ਼ ਅਗਰਵਾਲ , ਪ੍ਰੋ. ਸੰਜਨਾ ਅਗਰਵਾਲ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ। ਇਸ ਲੈਕਚਰ ਦੇ ਬੁਲਾਰੇ ਨੇ ਆਪਣੇ ਜੀਵਨ ਦੇ ਨਿੱਜੀ ਤਜ਼ਰਬਿਆਂ ਰਾਹੀਂ ਵਿਦਿਆਰਥੀਆਂ ਨੂੰ ਜੀਵਨ ਵਿੱਚ ਆਪਣੇ ਮੰਜ਼ਿਲ ਹਾਸਲ ਕਰਨ ਲਈ ਬੁਨਿਆਦੀ ਨੁਕਤੇ ਸਾਂਝੇ ਕੀਤੇ। ਉਹਨਾਂ ਨਸ਼ਿਆਂ ਵਰਗੇ ਗ਼ਲਤ ਰੁਝਾਨ ਦੀਆਂ ਪ੍ਰਮੁੱਖ ਜੜ੍ਹਾਂ ਫਰੋਲਦਿਆਂ ਬੇਰੁਜ਼ਗਾਰੀ ਨੂੰ ਮੁੱਖ ਕਾਰਨ ਮੰਨਿਆ। ਉਹਨਾਂ ਅਨੁਸਾਰ ਵਿਦਿਆਰਥੀਆਂ ਨੂੰ ਆਪਣਾ ਨਿਸ਼ਾਨਾ ਮਿੱਥ ਕੇ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨੀ ਚਾਹੀਦੀ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਰੈੱਡ ਰਿਬਨ ਕਲੱਬ ਦੇ ਕਨਵੀਨਰ ਡਾ. ਅਮਨਦੀਪ ਸਿੰਘ ਨੇ ਮੰਚ ਸੰਚਾਲਨ ਕੀਤਾ। ਰੈੱਡ ਰਿਬਨ ਕਲੱਬ ਦੇ ਮੈਂਬਰਾਂ ਪ੍ਰੋ. ਮਨਜੀਤ ਕੌਰ, ਡਾ. ਗੀਤਾ ਸ਼ਰਮਾ, ਪ੍ਰੋ ਅਭਿਨਵ ਕਥੂਰੀਆ ਦੇ ਨਾਲ-ਨਾਲ ਹਿੰਦੀ ਵਿਭਾਗ ਦੇ ਮੁਖੀ ਡਾ. ਅਨਿਲ ਧੀਮਾਨ , ਡਾ ਕਪਿਲ ਦੇਵ, ਪ੍ਰੋ . ਸ਼ਾਲਿਨੀ ਸੱਚਦੇਵਾ, ਡਾ. ਜੀਤਪਾਲ ਸਿੰਘ, ਪ੍ਰੋ. ਇੰਦਰਪ੍ਰੀਤ, ਪ੍ਰੋ. ਪੂਨਮਪ੍ਰੀਤ ਕੌਰ, ਡਾ. ਸੰਜੀਵ ਕੁਮਾਰ ਅਤੇ ਪ੍ਰੋ. ਨਰੇਸ਼ ਕੁਮਾਰ ਇਸ ਲੈਕਚਰ ਵਿੱਚ ਸ਼ਾਮਲ ਹੋਏ।