ਖੰਨਾ ਦੇ ਸਮਰਾਲਾ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਖੁੱਲ੍ਹੇਆਮ ਤਲਵਾਰ ਲਹਿਰਾਈ ਜਾ ਰਹੀ ਹੈ। ਖੁਸ਼ਕਿਸਮਤੀ ਇਹ ਰਹੀ ਕਿ ਇਹ ਤਲਵਾਰ ਕਿਸੇ ਨੌਜਵਾਨ ਨੂੰ ਨਹੀਂ ਲੱਗੀ। ਆਸ-ਪਾਸ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਲੜਾਈ ਨੂੰ ਰੋਕਿਆ। ਦੋਵੇਂ ਨੌਜਵਾਨ ਨਸ਼ੇ ਨੂੰ ਲੈ ਕੇ ਲੜ ਰਹੇ ਸਨ।
ਜਾਣਕਾਰੀ ਮੁਤਾਬਕ ਪ੍ਰਿੰਸ ਅਤੇ ਮੋਗਲੀ ਨਾਂ ਦੇ ਦੋਵੇਂ ਨੌਜਵਾਨ ਨਸ਼ੇ ਦੇ ਆਦੀ ਹਨ। ਪਤਾ ਲੱਗਾ ਹੈ ਕਿ ਨਸ਼ੇ ਨੂੰ ਲੈ ਕੇ ਦੋਵਾਂ ਵਿਚ ਲੜਾਈ ਸ਼ੁਰੂ ਹੋ ਗਈ। ਨਸ਼ੇ ਨੂੰ ਲੈ ਕੇ ਉਹ ਆਪਸ ਵਿਚ ਬਹਿਸ ਕਰ ਰਹੇ ਸਨ ਇੱਕ ਨੌਜਵਾਨ ਨੇ ਤਲਵਾਰ ਕੱਢ ਲਈ। ਫਿਰ ਦੂਜੇ ਨੇ ਉਸ ਤੋਂ ਤਲਵਾਰ ਖੋਹ ਲਈ ਅਤੇ ਉਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਰੌਲਾ ਸੁਣ ਕੇ ਮੌਕੇ ‘ਤੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਦਖਲ ਦੇ ਕੇ ਕਾਬੂ ਕੀਤਾ।
ਥਾਣਾ ਸਮਰਾਲਾ ਦੇ ਐਸਐਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਨਸ਼ੇ ਦੇ ਆਦੀ ਸਨ ਅਤੇ ਨਸ਼ੇ ਵਿੱਚ ਧੁੱਤ ਹੋ ਕੇ ਆਪਸ ਵਿਚ ਭਿੜ ਗਏ। ਇਸ ਲੜਾਈ ਵਿੱਚ ਦੋਵਾਂ ਦੇ ਸੱਟਾਂ ਵੀ ਲੱਗੀਆਂ। ਪੁਲਿਸ ਕਿਸੇ ਵੀ ਕਿਸਮ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।