ਫਿਰੋਜਪੁਰ ( ਜਤਿੰਦਰ ਪਿੰਕਲ ) ਮਿਲਕ ਯੂਨਿਅਨ ਫਿਰੋਜ਼ਪੁਰ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਦੇ ਅਵਸਰ ‘ਤੇ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੀ ਅਗਵਾਈ ਸੰਯੁਕਤ ਰਜਿਸਟ੍ਰਾਰ ਕੋਆਪਰੇਟਿਵ ਸਭਾਵਾਂ, ਫਿਰੋਜ਼ਪੁਰ ਸ਼੍ਰੀ ਉਮੇਸ਼ ਜੀ ਨੇ ਕੀਤੀ। ਇਹ ਸਮਾਰੋਹ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਅਤੇ ਕੋਆਪਰੇਟਿਵ ਮਾਡਲ ਰਾਹੀਂ ਟਿਕਾਊ ਵਿਕਾਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਉਪਸਥਿਤ ਮਹੱਤਵਪੂਰਨ ਮਹਿਮਾਨਾਂ ਵਿੱਚ ਮਿਲਕ ਯੂਨਿਅਨ ਦੇ ਚੇਅਰਮੈਨ ਸ ਗੁਰਭੇਜ ਸਿੰਘ ਟਿੱਬੀ, ਬੋਰਡ ਆਫ ਡਾਇਰੈਕਟਰਜ਼ ਸ. ਹਰਪਾਲ ਸਿੰਘ,ਸ ਮਿਲਖਾ ਸਿੰਘ, ਸ ਹਰਮੀਤ ਸਿੰਘ ,ਸ਼੍ਰੀ ਰੋਹਿਤ ਡੀਡੀਐਮ ਨਾਬਾਰਡ , ਸ਼ ਸੁਖਵਿੰਦਰ ਸਿੰਘ ਗਿੱਲ ਐਮ ਡੀ ਕੇਂਦਰੀ ਕੋਆਪਰੇਟਿਵ ਬੈਂਕ ਫ਼ਿਰੋਜ਼ਪੁਰ, , ਸ਼੍ਰੀ ਮਤੀ ਮਨਪ੍ਰੀਤ ਕੌਰ ਜ਼ਿਲਾ ਮੈਨੇਜਰ ਮਾਰਕਫੈਡ, , ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਰਣਦੀਪ ਹਾਂਡਾ ਅਤੇ ਸ਼੍ਰੀ ਵਿਨੋਦ ਅਸਿਸਟੈਂਟ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ਼ਾਮਲ ਰਹੇ। ਸਾਰੇ ਮਹਿਮਾਨਾਂ ਨੂੰ ਪੁਸਤਕਾਂ ਵਜੋਂ ਸਨਮਾਨ ਰੂਪ ਵਿੱਚ ਭੇਂਟ ਕੀਤੀਆਂ ਗਈਆਂ, ਤਾਂ ਜੋ ਸੂਚਨਾ ਅਤੇ ਜਾਗਰੂਕਤਾ ਨੂੰ ਹੋਰ ਵਧਾਇਆ ਜਾ ਸਕੇ। ਵਿਸ਼ੇਸ਼ ਤੌਰ ‘ਤੇ ਆਏ ਸੰਯੁਕਤ ਰਜਿਸਟ੍ਰਾਰ ਸ਼੍ਰੀ ਉਮੇਸ਼ ਜੀ ਨੇ ਆਪਣੇ ਸੰਬੋਧਨ ‘ਚ ਕੋਆਪਰੇਟਿਵ ਸੰਸਥਾਵਾਂ ਦੀ ਵਾਤਾਵਰਨ ਸੰਭਾਲ ‘ਚ ਭੂਮਿਕਾ ਦੀ ਗੱਲ ਕੀਤੀ ਅਤੇ ਕਿਹਾ ਕਿ ਮਿਲਕ ਯੂਨਿਅਨ ਵਰਗੀਆਂ ਸੰਸਥਾਵਾਂ ਸਿਰਫ਼ ਆਰਥਿਕ ਤਰੱਕੀ ਹੀ ਨਹੀਂ, ਸਗੋਂ ਪ੍ਰਾਕ੍ਰਿਤਿਕ ਸੰਪਤੀਆਂ ਦੀ ਰੱਖਿਆ ਲਈ ਵੀ ਸਰਗਰਮ ਰੋਲ ਨਿਭਾ ਰਹੀਆਂ ਹਨ। ਉਨ੍ਹਾਂ ਨੇ ਯੂਨਿਅਨ ਵੱਲੋਂ ਲਾਗੂ ਕੀਤੇ ਗਏ ਹਰੇਕ ਕਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ, ਜਿਸ ਤਹਿਤ ਉੱਚ ਅਧਿਕਾਰੀਆਂ, ਕਰਮਚਾਰੀਆਂ ਅਤੇ ਸਥਾਨਕ ਲੋਕਾਂ ਨੇ ਰੁੱਖ ਲਗਾ ਕੇ ਹਰੇ-ਭਰੇ ਭਵਿੱਖ ਲਈ ਸੰਕਲਪ ਲਿਆ। ਰੁੱਖ ਲਗਾਉਣ ਨਾਲ ਨਾਲ ਯੂਨਿਅਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਵੱਲੋ ਸ਼ਬੀਲ ਦਾ ਵੀ ਆਯੋਜਨ ਕੀਤਾ ਗਿਆ, ਜਿਸ ‘ਚ ਠੰਡਾ ਪਾਣੀ ਅਤੇ ਸ਼ਰਬਤ ਦੀ ਸੇਵਾ ਨਾਲ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ । ਚੇਅਰਮੈਨ ਮਿਲਕ ਯੂਨਿਅਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੋਆਪਰੇਟਿਵ ਮਾਡਲ ਦੇ ਜ਼ਰੀਏ ਆਰਥਿਕ ਵਿਕਾਸ ਨਾਲ ਨਾਲ ਜਿਵੇਂ ਜਿਵੇਂ ਪਸ਼ੂ ਪਾਲਣ, ਦੁੱਧ ਉਤਪਾਦਨ ਅਤੇ ਮੰਡੀਕਰਨ ਹੋ ਰਿਹਾ ਹੈ, ਉਵੇਂ ਉਵੇਂ ਪ੍ਰਾਕ੍ਰਿਤਿਕ ਸੰਸਾਧਨਾਂ ਦੀ ਸੰਭਾਲ ਵੀ ਜ਼ਰੂਰੀ ਹੈ। ਉਨ੍ਹਾਂ ਨੇ ਯੂਨਿਅਨ ਦੀਆਂ ਭਵਿੱਖੀ ਯੋਜਨਾਵਾਂ ’ਚ ਸੂਰਜੀ ਊਰਜਾ ਉਤੇ ਜ਼ੋਰ ਦੇਣ ਅਤੇ ਪਾਣੀ ਦੀ ਬਚਤ ਵਾਲੀਆਂ ਤਕਨਾਲੋਜੀਆਂ ਲਾਗੂ ਕਰਨ ਦੇ ਸੁਝਾਅ ਦਿੱਤੇ । ਸਮਾਰੋਹ ਦੇ ਅੰਤ ’ਤੇ ਸਾਰਿਆਂ ਨੇ ਵਾਤਾਵਰਨ ਬਚਾਉਣ ਲਈ ਸਮਰਪਿਤ ਰਹਿਣ ਦਾ ਸੱਦਾ ਦਿੱਤਾ ਅਤੇ ਭਵਿੱਖ ’ਚ ਹੋਰ ਇਸ ਤਰ੍ਹਾਂ ਦੇ ਸਮਾਗਮ ਕਰਕੇ ਜਨਤਾ ’ਚ ਜਾਗਰੂਕਤਾ ਫੈਲਾਉਣ ਦੀ ਗੱਲ ਕੀਤੀ ਅਤੇ ਜਨਰਲ ਮੈਨੇਜਰ ਸ਼੍ਰੀ ਸੁਗਿਆਨ ਪ੍ਰਸਾਦ ਸਿੰਘ ਨੇ ਸਾਰਿਆ ਦਾ ਧੰਨਬਾਦ ਕੀਤਾ ।