ਜਲੰਧਰ ( ਵਿੱਕੀ ਸੂਰੀ ) : ਬਸਤੀ ਸ਼ੇਖ ਵੈਸਟ ਹਲਕੇ ਦੇ ਬਸਤੀ ਦਾਨਿਸ਼ਮੰਦਾ ਦੀ ਟੈਂਕੀ ਦੇ ਨੇੜੇ ਇੱਕ ਬਾਬਾ L ਨਾਮ ਦੇ ਵਿਅਕਤੀ ਵਲੋਂ ਸ਼ਰੇਆਮ ਨਸ਼ੇ ਦੇ ਕੈਪਸੂਲ ਅਤੇ ਗੋਲੀਆਂ ਵੇਚੀਆਂ ਜਾ ਰਹੀਆਂ ਹਨ ਤੇ ਨੌਜਵਾਨ ਮੁੰਡਿਆਂ ਨੂੰ ਨਸ਼ੇ ਦੀ ਲੱਤ ਲਗਾਈ ਜਾ ਰਹੀ ਹੈ। ਜਦੋਂ ਇਹਨਾਂ ਨੌਜਵਾਨਾਂ ਨੂੰ ਨਸ਼ਾ ਨਹੀਂ ਮਿਲਦਾ ਤਾਂ ਫਿਰ ਇਹ ਨੌਜਵਾਨ ਲੁੱਟਾ ਤੇ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਕੁਝ ਮੁਲਾਜ਼ਮ ਆਉਂਦੇ ਹਨ ਅਤੇ ਇਹਨਾਂ ਨਾਲ ਹਾਏ ਹੈਲੋ ਕਰਕੇ ਚਲੇ ਜਾਂਦੇ ਹਨ। ਇਥੋਂ ਲੱਗਦਾ ਹੈ ਕਿ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਵੀ ਇਹਨਾਂ ਦੁਕਾਨ ਅਤੇ ਨਸ਼ਾ ਵੇਚਣ ਵਾਲਿਆਂ ਦੇ ਨਾਲ ਮਿਲੀਆਂ ਹੋਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਰਾਜਨੀਤਿਕ ਲੀਡਰ ਦਾ ਵੀ ਹੱਥ ਹੈ। ਹੁਣ ਦੇਖਣਾ ਹੋਏਗਾ ਕਿ ਮਾਨਯੋਗ ਕਮਿਸ਼ਨਰ ਸਾਹਿਬ ਇਸ ਗੱਲ ਨੂੰ ਲੈ ਕੇ ਕੀ ਕਾਰਵਾਈ ਕਰਦੇ ਹਨ ।