ਜਲੰਧਰ ( ਵਿੱਕੀ ਸੂਰੀ ) :- ਪੰਜਾਬ ਸਰਕਾਰ ਨੇ ਜਿਹੜੇ ਖੋਖਲੇ ਦਾਅਵੇ ਕੀਤੇ ਸਨ ਉਹ ਗਲਤ ਸਾਬਿਤ ਹੋ ਰਹੇ ਹਨ । ਪੰਜਾਬ ਵਿਚ ਨਸ਼ੇ ਦੀ ਸਮੱਸਿਆ ਬਹੁਤ ਗੰਭੀਰ ਹੈ ਅਤੇ ਇਹ ਸਿਰਫ਼ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਵੀ ਜਾਰੀ ਹੈ, ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਵੱਲ ਜਾ ਰਹੀ ਹੈ ।ਪੰਜਾਬ ਚ ਸ਼ਰੇਆਮ ਹੀ ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਦੀ ਵਿਕਰੀ ਹੋ ਰਹੀ ਹੈ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਬਸਤੀ ਸ਼ੇਖ ਤੋਂ ਸਾਹਮਣੇ ਆਇਆ ਹੈ। ਬਸਤੀ ਸ਼ੇਖ ਵੈਸਟ ਹਲਕੇ ਦੇ ਬਸਤੀ ਦਾਨਿਸ਼ਮੰਦਾ ਦੀ ਟੈਂਕੀ ਦੇ ਨੇੜੇ ਇੱਕ ਬਾਬਾ ਲੂਣ ਨਾਮ ਦੇ ਵਿਅਕਤੀ ਅਤੇ ਉਸ ਦੇ ਬੇਟੇ ਸ਼ਰੇਆਮ ਨਸ਼ੇ ਦੇ ਕੈਪਸੂਲ ਅਤੇ ਗੋਲੀਆਂ ਵੇਚ ਰਿਹਾ ਹੈ ਉਹ ਮਸਾਲਿਆਂ ਦੇ ਕਾਰੋਬਾਰ ਵਿੱਚ ਵੀ ਨਕਲੀ ਮਸਾਲੇ ਵੇਚ ਕੇ ਲੋਕਾਂ ਨੂੰ ਸਰੀਰਕ ਨੁਕਸਾਨ ਪਹੁੰਚਾ ਰਿਹਾ ਹੈ । ਜਿਸ ਦਾ ਮਾਮਲਾ ਕਈ ਵਾਰ ਡਿਵੀਜ਼ਨ ਨੰ ਪੰਜ ਦੇ ਥਾਣੇ ਵਿੱਚ ਗਿਆ ਪਰ ਪੁਲਿਸ ਦੀਆਂ ਕਾਲੀਆਂ ਭੇਡਾਂ ਪੈਸੇ ਲੈ ਕੇ ਇਹਨੂੰ ਛੱਡ ਦਿੱਤਾ ਜਾਂਦਾ ਸੀ।
ਇਸ ਤਰ੍ਹਾਂ ਦੀ ਗਤੀਵਿਧੀ ਨਾ ਸਿਰਫ਼ ਨੌਜਵਾਨਾਂ ਦੀ ਸਿਹਤ ਲਈ ਖਤਰਾ ਹੈ, ਬਲਕਿ ਇਹ ਸਮਾਜ ਵਿੱਚ ਅਪਰਾਧਕ ਗਤੀਵਿਧੀਆਂ ਨੂੰ ਵੀ ਵਧਾਉਂਦੀ ਹੈ ਤੇ ਨੌਜਵਾਨ ਮੁੰਡਿਆਂ ਨੂੰ ਨਸ਼ੇ ਦੀ ਲੱਤ ਲਗਾਈ ਜਾ ਰਹੀ ਹੈ। ਜਦੋਂ ਇਹਨਾਂ ਨੌਜਵਾਨਾਂ ਨੂੰ ਨਸ਼ਾ ਨਹੀਂ ਮਿਲਦਾ ਤਾਂ ਫਿਰ ਇਹ ਨੌਜਵਾਨ ਲੁੱਟਾ ਤੇ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਕੁਝ ਮੁਲਾਜ਼ਮ ਇਹਨਾਂ ਦੇ ਘਰ ਆਉਂਦੇ ਹਨ ਅਤੇ ਇਹਨਾਂ ਨਾਲ ਹਾਏ ਹੈਲੋ ਕਰਕੇ ਚਲੇ ਜਾਂਦੇ ਹਨ। ਇਥੋਂ ਲੱਗਦਾ ਹੈ ਕਿ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਵੀ ਇਹਨਾਂ ਦੀ ਦੁਕਾਨ ਅਤੇ ਨਸ਼ਾ ਵੇਚਣ ਵਾਲਿਆਂ ਦੇ ਨਾਲ ਮਿਲੀਆਂ ਹੋਈਆਂ ਹਨ। ਇਸ ਵਿਅਕਤੀ ਤੇ ਉਸ ਰਾਜਨੀਤੀਕ ਲੀਡਰ ਦਾ ਹੱਥ ਜੋਂ ਆਪਣੀ ਸਰਕਾਰ ਹੋਣ ਦਾ ਫਾਇਦਾ ਲੈ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਮਾਨਯੋਗ ਕਮਿਸ਼ਨਰ ਸਾਹਿਬ ਹੁਣ ਇਸ ਬੰਦੇ ਤੇ ਕੀ ਕਾਰਵਾਈ ਕਰੇਗੀ।
ਅਗਲੇ ਭਾਗ ਵਿੱਚ ਹੋਰ ਵੀ ਕਰਾਂਗੇ ਖੁਲਾਸੇ