ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਿੱਲੀ-ਐਨਸੀਆਰ ਸਮੇਤ ਹਰਿਆਣਾ ਦੇ ਮਹਿੰਦਰਗੜ੍ਹ ਵਿਧਾਨ ਸਭਾ ਦੇ ਵਿਧਾਇਕ ਰਾਵਦਾਨ ਸਿੰਘ (Congress MLA Rav Dan Singh) ਦੇ 15 ਟਿਕਾਣਿਆਂ ਉਤੇ ਛਾਪੇਮਾਰੀ ਕਰ ਰਿਹਾ ਹੈ। ਉਨ੍ਹਾਂ ਉਤੇ 13292 ਕਰੋੜ ਰੁਪਏ ਦੇ ਬੈਂਕ ਘੋਟਾਲੇ ਦਾ ਦੋਸ਼ ਹੈ।
ਵਿਧਾਇਕ ਰਾਵਦਾਨ ਸਿੰਘ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੇ ਕਰੀਬੀ ਮੰਨੇ ਜਾਂਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਈਡੀ ਦਿੱਲੀ, ਗੁਰੂਗ੍ਰਾਮ, ਮਹਿੰਦਰਗੜ੍ਹ, ਬਹਾਦੁਰਗੜ੍ਹ ਅਤੇ ਜਮਸ਼ੇਦਪੁਰ ‘ਚ ਉਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ।ਵਿਧਾਇਕ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਾਲਕੀ ਵਾਲੀ ਕੰਪਨੀ ਮੈਸਰਜ਼ ਅਲਾਇਡ ਸਟ੍ਰਿਪਸ ਲਿਮਟਿਡ ਨੇ ਬੈਂਕ ਤੋਂ 1392 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜੋ ਕਿ ਅਜੇ ਤੱਕ ਵਾਪਸ ਨਹੀਂ ਕੀਤਾ ਗਿਆ।