ਮੰਨਣ ਵਲੋਂ ਗੁਰਦੁਆਰਾ ਅਜੀਤ ਨਗਰ ਤੇ ਸੰਤੋਸ਼ੀ ਨਗਰ ਕਮੇਟੀ ਨੂੰ 31-31 ਹਜਾਰ ਦੀ ਸੇਵਾ ਜਾਰੀ ਕੀਤੀ।

    ਸੰਗਤਾਂ ਨੂੰ ਗੁਰੂ ਘਰਾਂ ਦੇ ਪ੍ਰਬੰਧਾਂ ‘ਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ – ਮੰਨਣ

    ਜਲੰਧਰ (ਵਿੱਕੀ ਸੂਰੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਗੁਰੂ ਘਰਾਂ ਦੀਆਂ ਇਮਾਰਤਾਂ ਤੇ ਹੋਰ ਰੱਖ-ਰਖਾਅ ਦੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਕੰਮ ਕੀਤੇ ਜਾਂਦੇ ਹਨ।ਗੁਰੂ ਦੀ ਸੰਗਤ ਨੂੰ ਸਿੱਖੀ ਦੇ ਧੁਰੇ ਨਾਲ ਜੋੜਨਾ ਹਰ ਗੁਰਸਿੱਖ ਦਾ ਮੁਢਲਾ ਫਰਜ਼ ਬਣਦਾ ਹੈ।ਧੰਨ ਧੰਨ ਗੁਰੂ ਰਾਮਦਾਸ ਜੀ ਦੇ ਖਜ਼ਾਨਿਆਂ ਵਿੱਚੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਕੁਲਵੰਤ ਸਿੰਘ ਮੰਨਣ ਵਲੋਂ ਗੁਰਦੁਆਰਾ ਸਿੰਘ ਸਭਾ ਭਾਟ ਸਿੱਖ ਅਜੀਤ ਨਗਰ ਦੀ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸਿੰਘ ਸਭਾ ਭਾਟ ਸਿੱਖ ਸੰਤੋਸ਼ੀ ਨਗਰ ਦੀ ਪ੍ਰਬੰਧਕ ਕਮੇਟੀ ਨੂੰ ਪੰਥ ਦੇ ਕਾਰਜਾਂ ਤੇ ਗੁਰੂ ਘਰਾਂ ਲਈ ਐਸ.ਜੀ.ਪੀ.ਸੀ ਵੱਲੋਂ 31-31 ਹਜਾਰ ਦੇ ਦੋ ਚੈੱਕ ਵੰਡੇ ਗਏ।ਇਸ ਮੌਕੇ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਭਾਟ ਸਿੱਖ ਭਾਈਚਾਰੇ ਦੇ ਗੁਰਦੁਆਰਾ ਸਾਹਿਬ ਲਈ ਇਹ ਸੇਵਾ ਦਿੱਤੀ ਗਈ ਹੈ ਜਿਸ ਦਾ ਮਨੋਰਥ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਪ੍ਰਾਣੀ ਨੂੰ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਪਰੰਪਰਾ ਨਾਲ ਜੋੜ ਕੇ ਗੁਰੂ ਘਰਾਂ ਦੇ ਮਾਰਗਾਂ ਦੇ ਪਾਂਧੀ ਬਣਨ ਲਈ ਦਿੱਤੇ ਗਏ ਹਨ।ਗੁਰੂ ਸਾਹਿਬਾਨਾਂ ਦੇ ਸਾਨਾਮਤੇ ਇਤਿਹਾਸ ਤੇ ਸੱਚੀ-ਸੁੱਚੀ ਮਾਨਵਤਾ ਨੂੰ ਦਿੱਤੀ ਸੇਧ ਤੇ ਹਰ ਪ੍ਰਾਣੀ ਨੂੰ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ।ਗੁਰਦੁਆਰਾ ਸੰਤੋਸ਼ੀ ਨਗਰ ਦੇ ਪ੍ਰਧਾਨ ਅਮਰੀਕ ਸਿੰਘ ਤੇ ਗੁਰਦੁਆਰਾ ਅਜੀਤ ਨਗਰ ਦੇ ਪ੍ਰਧਾਨ ਹਿੰਮਤ ਸਿੰਘ, ਸਤਨਾਮ ਸਿੰਘ ਨੂੰ ਚੈੱਕ ਦੇਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪੰਜਾਬ ਸ. ਰਣਜੀਤ ਸਿੰਘ ਰਾਣਾ, ਐਸ.ਜੀ.ਪੀ.ਸੀ ਦੇ ਸੁਪਰਵਾਈਜਰ ਨਰਵੀਰ ਸਿੰਘ, ਸੁਰਜੀਤ ਸਿੰਘ ਬਿੱਟੂ, ਪਲਵਿੰਦਰ ਸਿੰਘ ਭਾਟੀਆ, ਸਤਿੰਦਰ ਸਿੰਘ ਪੀਤਾ, ਅਵਤਾਰ ਸਿੰਘ ਤਾਰੀ, ਗੁਲਬਾਗ ਸਿੰਘ, ਸੁਖਦੇਵ ਸਿੰਘ ਸੁੱਖਾ, ਪਿਆਰਾ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ, ਸਰਵਨ ਸਿੰਘ, ਹਰਵਿੰਦਰ ਸਿੰਘ, ਗੁਰਨਾਮ ਸਿੰਘ ਤੇ ਸੁਰਿੰਦਰ ਸਿੰਘ ਰਾਜ ਹਾਜਰ ਸਨ।