ਚੰਡੀਗੜ੍ਹ-ਪੰਜਾਬ ਹਰਿਆਣਾ ਹਾਈਕੋਰਟ ਨੇ ਨਗਰ ਨਿਗਮ ਚੋਣਾਂ ਕਰਵਾਉਣ ਲਈ ਪੰਜਾਬ ਸਰਕਾਰ ਨੂੰ 15 ਦਿਨਾਂ ਦਾ ਸਮਾਂ ਦਿੱਤਾ ਹੈ ਤੇ ਕਿਹਾ ਹੈ ਕਿ 42 ਨਗਰ ਕੌਂਸਲਾਂ ਵਿੱਚ ਚੋਣਾਂ ਕਰਵਾਉਣ ਦੀ ਤਰੀਕ ਦਾ ਐਲਾਨ ਕਰੇ। ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਨਵੀਂ ਵਾਰਡਬੰਦੀ ਨਹੀਂ ਹੋਵੇਗੀ ਅਤੇ ਪੁਰਾਣੀ ਵਾਰਡਬੰਦੀ ਤੇ ਹੀ ਚੋਣਾਂ ਕਰਵਾਈਆਂ ਜਾਣ। ਇੱਥੇ ਇਹ ਵੀ ਦੱਸ ਦਈਏ ਕਿ ਪੰਜਾਬ ਵਿੱਚ ਜਿਨਾਂ ਨਗਰ ਨਿਗਮਾਂ ਦੇ ਵਿੱਚ ਚੋਣ ਹਾਲੇ ਵਿੱਚ ਚੋਣਾਂ ਹੋਣ ਵਾਲੀਆਂ ਹਨ ਉਹ ਸ਼ਹਿਰ ਹਨ ਜਲੰਧਰ ,ਪਟਿਆਲਾ ,ਲੁਧਿਆਣਾ ,ਫਗਵਾੜਾ, ਅੰਮ੍ਰਿਤਸਰ ਅਤੇ ਹੋਰ ਵੀ ਉਹ ਸ਼ਹਿਰ ਜਾਂ ਕਸਬੇ ਜਿਨਾਂ ਵਿੱਚ ਨਗਰ ਨਿਗਮਾਂ ਦਾ ਕਾਰਿਆਕਾਲ ਖਤਮ ਹੋ ਚੁੱਕਾ ਹੈ ਉਹਨਾਂ ਵਿੱਚ ਵੀ ਇਹ ਚੋਣਾਂ ਹੋਣਗੀਆਂ।
