ਵਿਸਾਖੀ ਮੌਕੇ  ਜਲੰਧਰ ਦੇ ਨਕੋਦਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਸ਼ੰਕਰ ਵਿਖੇ ਵਿਸਾਖੀ ‘ਤੇ ਜਠੇਰਿਆਂ ਦੀ ਜਗ੍ਹਾ ‘ਤੇ ਨਿਸ਼ਾਨ ਸਾਹਿਬ ਚੜ੍ਹਾਉਂਦੇ ਕਰੰਟ ਆ ਗਿਆ।ਇਸ ਹਾਦਸੇ ਵਿਚ 2 ਲੋਕਾਂ ਦੀ ਹੋਈ ਮੌਤ ਹੋ ਗਈ ਜਦਕਿ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸ਼ਹੀਦਾਂ ਦੀ ਜਗ੍ਹਾ ‘ਤੇ ਨਿਸ਼ਾਨ ਸਾਹਿਬ ਚੜ੍ਹਾਉਣ ਮੌਕੇ ਨਿਸ਼ਾਨ ਦਾ ਪਾਈਪ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ, ਜਿਸ ਕਰਕੇ ਕਰੰਟ ਲੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ।

    ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ . ਨਕੋਦਰ ਕੁਲਵਿੰਦਰ ਸਿੰਘ ਵਿਰਕ, ਸਦਰ ਥਾਣਾ ਮੁਖੀ ਇੰਸਪੈਕਟਰ ਜੈਪਾਲ, ਚੌਂਕੀ ਇੰਚਾਰਜ ਸ਼ੰਕਰ ਹਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੇ। ਮ੍ਰਿਤਕਾਂ ਦੀ ਪਛਾਣ ਬੂਟਾ ਸਿੰਘ (63) ਵਾਸੀ ਬਜੂਹਾ ਅਤੇ ਮਹਿੰਦਰ ਪਾਲ (42) ਵਾਸੀ ਬਜੂਹਾ ਵਜੋਂ ਹੋਈ ਹੈ। ਉਥੇ ਹੀ ਕਰਨਦੀਪ, ਗੁਰਸ਼ਿੰਦਰ ਮਾਮੂਲੀ ਝੁਲਸੇ ਸਨ, ਜਿਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।