ਫਿਰੋਜਪੁਰ ( ਜਤਿੰਦਰ ਪਿੰਕਲ ) ਫਿਰੋਜਪੁਰ ਦੇ ਰਹਿਣ ਵਾਲੇ ਡਾ. ਦਿਨੇਸ਼ ਸ਼ਰਮਾ ਵਲੋ ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿਖੇ ਸਮੂਹ ਪ੍ਰਬੰਧਕ ਕਮੇਟੀ ਅਤੇ ਸਟਾਫ਼ ਮੈਂਬਰਾਨ ਦੀ ਹਾਜ਼ਰੀ ਵਿੱਚ ਪ੍ਰਿੰਸੀਪਲ ਦਾ ਆਹੁਦਾ ਸੰਭਾਲਿਆ ਅਤੇ ਫਿਰੋਜਪੁਰ ਦਾ ਸਿਖਿਅਾ ਖੇਤਰ ਵਿਚ ਨਾਮ ਰੋਸ਼ਨ ਕੀਤਾ । ਮਾਲਵਾ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਸ. ਆਲਮਦੀਪ ਸਿੰਘ ਨੇ ਡਾ. ਦਿਨੇਸ਼ ਸ਼ਰਮਾ ਨੂੰ ਵਧਾਈ ਦਿੰਦਿਆ ਕਿਹਾ ਕਿ ਉਹ ਕਾਲਜ ਦੀ ਵਾਗਡੋਰ ਨੂੰ ਚੰਗੀ ਤਰ੍ਹਾਂ ਸੰਭਾਲਣਗੇ ਅਤੇ ਕਾਲਜ ਵਿੱਚ ਆਈਆਂ ਮੁਸ਼ਕਿਲਾਂ ਨੂੰ ਦੂਰ ਕਰਕੇ ਤਰੱਕੀ ਦੇ ਰਾਹ ਤੇ ਲੈ ਕੇ ਜਾਣ । ਇਸ ਮੌਕੇ ਕਾਲਜ ਦੀ ਅਡੀਸ਼ਨਲ ਮੀਤ ਪ੍ਰਧਾਨ ਸ. ਰਸਪਾਲ ਸਿੰਘ ਕੰਗ, ਜੂਨੀਅਰ ਮੀਤ ਪ੍ਰਧਾਨ ਐਡਵੋਕੇਟ ਸ੍ਰੀ ਜਸਪ੍ਰੀਤ ਸਿੰਘ ਅਤੇ ਡਾ. ਪਰਮਿੰਦਰ ਸਿੰਘ ਬੈਨੀਪਾਲ , ਮੈਂਬਰ ਮਾਲਵਾ ਐਜੂਕੇਸ਼ਨ ਕੌਂਸਲ ਮੌਜੂਦ ਸਨ । ਕਾਲਜ ਦੇ ਨਵੇਂ ਪ੍ਰਿੰਸੀਪਲ ਡਾ. ਦਿਨੇਸ਼ ਸ਼ਰਮਾ ਨੇ ਸਮੂਹ ਮੈਨੇਜਮੈਂਟ ਕਮੇਟੀ ਅਤੇ ਸਟਾਫ਼ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਉਹ ਆਪਣਾ ਕੰਮ ਬਹੁਤ ਹੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨਗੇ ਅਤੇ ਕਾਲਜ ਨੂੰ ਬੁਲੰਦੀਆਂ ਦੇ ਰਾਹ ਤੇ ਲੈ ਕੇ ਜਾਣਗੇ ।