ਮੀਡੀਆ ਹਾਊਸ ਬਲੂਮਬਰਗ ਨੇ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ ਕਿ ਸਪੇਸ-ਐਕਸ ਅਤੇ ਟੇਸਲਾ ਦੇ ਸੀਈਓ ਐਲੋਨ ਮਸਕ ਇਸ ਸਾਲ ਆਪਣੇ 12ਵੇਂ ਬੱਚੇ ਦੇ ਪਿਤਾ ਬਣੇ ਹਨ। ਇਹ ਬੱਚਾ ਉਹਨਾਂ ਦੀ ਪਤਨੀ ਅਤੇ ਨਿਊਰਲਿੰਕ ਦੇ ਮੈਨੇਜਰ ਸ਼ਿਵਾਨ ਜਿਲਿਸ ਦੇ ਘਰ ਪੈਦਾ ਹੋਇਆ ਹੈ। ਇਸ ਤੋਂ ਪਹਿਲਾਂ ਦੋਵਾਂ ਦੇ ਘਰ 2022 ਵਿਚ ਜੁੜਵਾਂ ਬੱਚੇ ਹੋਏ ਸਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਐਲੋਨ ਮਸਕ ਦੇ ਪਹਿਲਾਂ ਵੀ 8 ਬੱਚੇ ਹਨ ਜਿਨ੍ਹਾਂ ਵਿੱਚੋਂ 5 ਬੱਚੇ ਉਹਨਾਂ ਦੀ ਪਹਿਲੀ ਪਤਨੀ ਲੇਖਕ ਜਸਟਿਨ ਮਸਕ ਨਾਲ ਅਤੇ ਤਿੰਨ ਸੰਗੀਤਕਾਰ ਗ੍ਰੀਮਜ਼ ਤੋਂ ਹੋਏ। ਇੱਕ ਬੱਚੇ ਦੀ ਮਾਂ ਦਾ ਖੁਲਾਸਾ ਹੁਣ ਤੱਕ ਨਹੀਂ ਕੀਤਾ ਗਿਆ ਹੈ।